ਰਾਘਵ ਚੱਢਾ ਨੇ ਕੀਤਾ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ

0
42
Raghav Chadha

ਨਵੀਂ ਦਿੱਲੀ, 24 ਅਪ੍ਰੈਲ 2026 : ਅੱਜ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ (Rajya Sabha member) ਰਾਘਵ ਚੱਢਾ ਨੇ ਭਾਜਪਾ ਵਿਚ ਸ਼ਾਮਲ ਹੋਣ ਦੇ ਆਪਣੇ ਫ਼ੈਸਲੇ ਦਾ ਐਲਾਨ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਹੋਰ ਕੀ ਕੀ ਆਖਿਆ ਰਾਘਵ ਚੱਢਾ ਨੇ

ਮਿਲੀ ਜਾਣਕਾਰੀ ਅਨੁਸਾਰ ਰਾਘਵ ਚੱਢਾ (Raghav Chadha) ਨੇ ਦਿੱਲੀ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਜੋ ਆਪਣੇ ਆਮ ਆਦਮੀ ਪਾਰਟੀ ਪਾਰਟੀ (Aam Aadmi Party) ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਮੌਕੇ ਉਨ੍ਹਾਂ ਨਾਲ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਵੀ ਮੌਜੂਦ ਸਨ । ਉਨ੍ਹਾਂ ਕਿਹਾ ਕਿ ਜਿਥੇ ਉਹ ਭਾਜਪਾ ਵਿਚ ਸ਼ਾਮਲ ਹੋਣਗੇ ਉਥੇ ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਸੰਸਦ ਮੈਂਬਰ ਉਨ੍ਹਾਂ ਨਾਲ ਸ਼ਾਮਲ ਹੋਣਗੇ ।

ਮੈਨੂੰ ਮਹਿਸੂਸ ਹੋ ਰਿਹਾ ਸੀ ਸਹੀ ਵਿਅਕਤੀ ਗਲਤੀ ਪਾਰਟੀ ਵਿਚ ਹੈ

ਰਾਘਵ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਗਲਤ ਪਾਰਟੀ ਵਿੱਚ ਸਹੀ ਵਿਅਕਤੀ ਹਾਂ । ਉਨ੍ਹਾਂ ਕਿਹਾ ਕਿ ਅਸੀਂ ਸੰਵਿਧਾਨ ਦੇ ਉਪਬੰਧਾਂ ਦੀ ਵਰਤੋਂ ਕਰਕੇ ਭਾਜਪਾ ਵਿੱਚ ਰਲੇਵੇਂ ਦਾ ਫੈਸਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਸਨੂੰ ਮੈਂ ਆਪਣੇ ਖੂਨ-ਪਸੀਨੇ ਨਾਲ ਪਾਲਿਆ ਅਤੇ ਆਪਣੀ ਜਵਾਨੀ ਦੇ 15 ਸਾਲ ਸਮਰਪਿਤ ਕੀਤੇ, ਹੁਣ ਆਪਣੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਮੂਲ ਨੈਤਿਕਤਾ ਤੋਂ ਭਟਕ ਗਈ ਹੈ । ਇਹ ਪਾਰਟੀ ਹੁਣ ਦੇਸ਼ ਦੇ ਹਿੱਤ ਲਈ ਨਹੀਂ ਸਗੋਂ ਆਪਣੇ ਨਿੱਜੀ ਲਾਭ ਲਈ ਕੰਮ ਕਰਦੀ ਹੈ ।

ਰਾਘਵ ਨੇ ਦੱਸੇ ਨਾਲ ਹਨ ਵਾਲੇ ਸੰਸਦ ਮੈਂਬਰਾਂ ਦੇ ਨਾਮ

ਰਾਜ ਸਭਾ ਵਿੱਚ ਤੁਹਾਡੇ 10 ਸੰਸਦ ਮੈਂਬਰ (Member Parliament) ਹਨ, ਜਿਨ੍ਹਾਂ ਵਿੱਚੋਂ ਦੋ ਤਿਹਾਈ (ਯਾਨੀ ਸੱਤ) ਸਾਡੇ ਨਾਲ ਹਨ, ਜਿਨ੍ਹਾਂ ਵਿਚ ਰਾਘਵ ਚੱਢਾ, ਸੰਦੀਪ ਪਾਠਕ, ਰਾਜੇਂਦਰ ਗੁਪਤਾ, ਵਿਕਰਮ ਸਾਹਨੀ, ਸਵਾਤੀ ਮਾਲੀਵਾਲ, ਹਰਭਜਨ ਸਿੰਘ ਅਸ਼ੋਕ ਮਿੱਤਲ ਸ਼ਾਮਲ ਹਨ।

LEAVE A REPLY

Please enter your comment!
Please enter your name here