ਸੰਗਰੂਰ, 18 ਅਪ੍ਰੈਲ 2026 : ਪੰਜਾਬ ਦੇ ਜਿਲਾ ਸੰਗਰੂਰ (Sangrur District) ਵਿਖੇ ਬਾਈਪਾਸ ਤੇ ਇਕ ਥਾਰ ਕਾਰ ਵਲੋਂ ਵਲੋਂ ਕਾਰ ਨੂੰ ਜ਼ਬਰਦਸਤ ਟੱਕਰ (Fierce collision) ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਬਾਈਪਾਸ ਤੇ ਜੋ ਇਕ ਥਾਰ ਕਾਰ ਸਵਾਰ ਵਲੋਂ ਇਕ ਕਾਰ ਨੂੰ ਪਿੱਛੇ ਤੋਂ ਜ਼ਬਰਦਸਤ ਟੱਕਰ ਮਾਰ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਹੋਰ ਜਖਮੀ ਹੋ ਗਏ ਹਨ । ਜਿਨ੍ਹਾਂ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ ਹੈ ।
ਐਸ. ਐਸ. ਐਫ. ਟੀਮ ਨੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ
ਸੰਗਰੂਰ ਵਿਖੇ ਬਾਈਪਾਸ ਤੇ ਦੋ ਇਕ ਕਾਰ ਦੇ ਦੂਸਰੀ ਕਾਰ ਨੂੰ ਟੱਕਰ ਮਾਰ ਦੇਣ ਦੇ ਵਾਪਰੇ ਸੜਕ ਹਾਦਸੇ (Road accidents) ਬਾਰੇ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ (ਐਸ. ਐਸ. ਐਫ.) ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਜਖਮੀਆਂ (Injuries) ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ।
ਕੀ ਦੱਸਿਆ ਹਾਦਸੇ ਦੇ ਸਿ਼ਕਾਰ ਜਖਮੀ ਵਿਅਕਤੀ ਨੇ
ਸੜਕ ਹਾਦਸੇ ਦਾ ਸਿਕਾਰ ਹੋਏ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਜਲੰਧਰ ਤੋਂ ਲੁਧਿਆਣਾ ਆਪਣੇ ਪਰਿਵਾਰ ਨਾਲ ਆਪਣੀ ਭੈਣ ਦੇ ਅੰਤਿਮ ਸੰਸਕਾਰ ਲਈ ਜਾ ਰਹੇ ਸਨ ਕਿ ਜਦੋਂ ਸੰਗਰੂਰ ਬਾਈਪਾਸ `ਤੇ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਥਾਰ (Fast Thar) ਨੇ ਉਨ੍ਹਾਂ ਦੀ ਟੈਕਸੀ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।









