ਸ਼ਾਰਦਾ ਪੌਂਜੀ ਘਪਲੇ ਦੇ ਮੁਲਜ਼ਮ ਸੁਦੀਪਤ ਸੇਨ ਨੂੰ ਜ਼ਮਾਨਤ

0
38
Culcutta Court

ਕੋਲਕਾਤਾ, 9 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਲਕੱਤਾ ਵਿਖੇ ਬਣੀ ਕਲਕੱਤਾ ਹਾਈਕੋਰਟ (Calcutta High Court) ਵਲੋਂ ਸ਼ਾਰਦਾ ਪੌਂਜੀ ਘਪਲੇ ਦੇ ਮੁਲਜਮ ਨੂੰ ਜ਼ਮਾਨਤ (Bail) ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿੰਨੇ ਸਾਲ ਬਾਅਦ ਰਿਹਾਈ ਦਾ ਰਸਤਾ ਹੋਇਆ ਸਾਫ਼

ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਰੋੜਾਂ ਰੁਪਏ ਦੇ ਸ਼ਾਰਦਾ ਪੋਂਜੀ ਘਪਲੇ (Saradha Ponzi scam) ਮੁਲਜ਼ਮ ਸੁਦੀਪਤ ਸੇਨ ਨੂੰ ਉਸ ਦੇ ਖਿਲਾਫ ਦਰਜ ਲੱਗਭਗ 300 ਅਪਰਾਧਿਕ ਮਾਮਲਿਆਂ ‘ਚੋਂ ਆਖਰੀ ਦੋ ਮਾਮਲਿਆਂ ‘ਚ ਜ਼ਮਾਨਤ ਦੇ ਦਿੱਤੀ, ਜਿਸ ਨਾਲ 13 ਸਾਲ ਬਾਅਦ ਉਨ੍ਹਾਂ ਦੀ ਜੇਲ ਤੋਂ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ।

ਕਿੰਨੇ ਮਾਮਲਿਆਂ ਵਿਚ ਦਿੱਤੀ ਗਈ ਹੈ ਜਮਾਨਤ

ਅਦਾਲਤ ਦੀ ਇਕ ਬੈਂਚ ਨੇ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜਿ਼ਲੇ ਦੇ ਬਾਰਾਸਾਤ ਥਾਣੇ ਨਾਲ ਸਬੰਧਤ 2 ਮਾਮਲਿਆਂ ‘ਚ ਸੇਨ ਨੂੰ ਜ਼ਮਾਨਤ ਦੇ ਦਿੱਤੀ । ਸੁਦੀਪਤ ਸੇਨ (Sudeepat Sen) ਨੂੰ ਉਸ ਦੇ ਖਿਲਾਫ ਦਰਜ ਹੋਰ ਸਾਰੇ ਮਾਮਲਿਆਂ ‘ਚ ਪਹਿਲਾਂ ਹੀ ਜ਼ਮਾਨਤ ਮਿਲ ਗਈ ਹੈ, ਜਿਸ ‘ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਦਰਜ 4 ਅਪਰਾਧਿਕ ਮਾਮਲੇ ਵੀ ਸ਼ਾਮਲ ਹਨ । ਅਦਾਲਤ ਨੇ ਹੁਕਮ ਦਿੱਤਾ ਕਿ ਸੇਨ ਨੂੰ 5,000 ਰੁਪਏ ਦੇ ਮੁੱਚਲਕੇ ਅਤੇ ਇੰਨੀ ਹੀ ਰਾਸ਼ੀ ਦੇ ਇਕ ਸਥਾਨਕ ਵਿਅਕਤੀ ਸਮੇਤ 2 ਜ਼ਮਾਨਤੀ ਪੇਸ਼ ਕਰਨ ‘ਤੇ ਰਿਹਾਅ ਕੀਤਾ ਜਾਵੇ ।

LEAVE A REPLY

Please enter your comment!
Please enter your name here