ਪਟਿਆਲਾ, 8 ਅਪ੍ਰੈਲ 2026 : ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਦੀ ਇਕ ਪੁਰਾਣੇ ਮਾਈਨਿੰਗ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਲਈ ਪੁਲਸ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਜੋ ਕਿ ਪਹਿਲਾਂ ਤੋਂ ਹੀ ਜੇਲ ਵਿਚ ਇਕ ਬਲਾਤਕਾਰ ਦੇ ਮਾਮਲੇ ਵਿਚ ਬੰਦ ਹਨ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋਣ ਜਾ ਰਿਹਾ ਹੈ । ਜਾਣਕਾਰੀ ਮੁਤਾਬਕ ਪਟਿਆਲਾ ਪੁਲਸ (Patiala Police) ਆਉਣ ਵਾਲੇ ਸਮੇਂ ਵਿਚ ਇਕ ਪੁਰਾਣੇ ਮਾਈਨਿੰਗ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ਤੇ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਦੀਆਂ ਤਿਆਰੀਆਂ ਵਿਚ ਹੈ ।
ਜੁਲਕਾਂ ਥਾਣੇ ਵਿਖੇ ਦਰਜ ਹੈ ਮਾਮਲਾ
ਸੂਚਨਾ ਮੁਤਾਬਕ ਜਿਸ ਮਾਈਨਿੰਗ ਮਾਮਲੇ ਵਿਚ ਪੁਲਸ ਵਲੋਂ ਹਰਮੀਤ ਪਠਾਣਮਾਜਰਾ ਨੂੰ ਗ੍ਰਿਫ਼ਤਾਰ (Arrested) ਕਰਨ ਦੀਆਂ ਕਿਆਸਰਾਈਆਂ ਹਨ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਜੁਲਕਾਂ ਪੁਲਸ ਥਾਣੇ ਵਿਖੇ ਦਰਜ ਹੈ ਤੇ ਇਸ ਵਿਚ ਪਠਾਣਮਾਜਰਾ ਸਮੇਤ ਚਾਰ ਲੋਕਾਂ ਦੇ ਨਾਮ ਦਰਜ ਹਨ । ਸਟੇਸ਼ਨ ਇੰਚਾਰਜ ਬਲਵਿੰਦਰ ਸਿੰਘ ਅਨੁਸਾਰ ਪੁਲਸ ਜਲਦੀ ਹੀ ਵਿਧਾਇਕ ਨੂੰ ਪੁੱਛਗਿੱਛ ਲਈ ਪੇਸ਼ ਕਰਨ ਦੀ ਇਜਾਜ਼ਤ ਮੰਗਣ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕਰੇਗੀ ।









