ਚੰਡੀਗੜ੍ਹ ਪੁਲਸ ਵਿਚ ਹੋਏ 21 ਇੰਸਪੈਕਟਰਾਂ ਦੇ ਤਬਾਦਲੇ ਤੇ ਨਿਯੁਕਤੀਆਂ

0
34
Chandigarh Police

ਚੰਡੀਗੜ੍ਹ, 8 ਅਪ੍ਰੈਲ 2026 : ਚੰਡੀਗੜ੍ਹ ਪੁਲਸ (Chandigarh Police) ਦੇ 21 ਇੰਸਪੈਕਟਰਾਂ ਦੇ ਤਬਾਦਲੇ (Transfers) ਅਤੇ ਨਵੀਆਂ ਤਾਇਨਾਤੀਆਂ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੂੰ ਕਿਥੇ ਕੀਤਾ ਗਿਆ ਹੈ ਤਾਇਨਾਤ

ਮਿਲੀ ਜਾਣਕਾਰੀ ਅਨੁਸਾਰ ਸੁਪਰਡੈਂਟ ਆਫ ਪੁਲਸ (Superintendent of Police) (ਪਬਲਿਕ ਸੈਕਟਰ ਅੰਡਰਟੇਕਿੰਗਜ) (ਪੀ. ਐਸ. ਬੀ.) ਦਫ਼ਤਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਜੋ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ ਤਹਿਤ ਕਿਸ ਨੂੰ ਕਿਥੇ ਲਗਾਇਆ ਗਿਆ ਹੈ । ਹੁਕਮਾਂ ਤਹਿਤ ਸਾਰੇ ਅਧਿਕਾਰੀਆਂ ਨੂੰ ਆਪਣੀਆਂ ਨਵੀਆਂ ਤਾਇਨਾਤੀਆਂ `ਤੇ ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ।

ਇੰਸਪੈਕਟਰ ਜਸਕਰਨ ਸਿੰਘ ਨੂੰ ਤਰੱਕੀ ਮਿਲਣ ਤੋਂ ਬਾਅਦ ਐਸ. ਐਚ. ਓ. ਪੁਲਸ ਸਟੇਸ਼ਨ ਮਨੀਮਾਜਰਾ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਤਬਾਦਲਾ ਕਰਦਿਆਂ ਇੰਸਪੈਕਟਰ ਰਾਮ ਦਿਆਲ ਪੀ. ਐਸ-39 ਤੋਂ ਆਈ. ਆਰ. ਬੀ. ਵਿੱਚ ਇੰਸਪੈਕਟਰ (ਐਡਮਿਨ), ਕੁਲਵਿੰਦਰ ਕੌਰ ਏ. ਐਚ. ਟੀ. ਯੂ. ਵਿੱਚ ਇੱਕ ਨਵਾਂ ਅਹੁਦਾ ਦਿੱਤਾ ਗਿਆ ਹੈ । ਸ਼ਾਦੀ ਲਾਲ ਨੂੰ ਵਿਜੀਲੈਂਸ ਤੋਂ ਪੀ. ਐਸ-34 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ । ਆਸ਼ਾ ਸ਼ਰਮਾ ਨੂੰ ਪੀ. ਐਸ-17 ਤੋਂ ਪੀ. ਸੀ. ਆਰ. ਯੂਨਿਟ ਅਤੇ ਹਾਈ ਕੋਰਟ ਨਿਗਰਾਨੀ ਸੈੱਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ ।

ਇਸੇ ਤਰ੍ਹਾਂ ਰਾਜੀਵ ਕੁਮਾਰ ਨੂੰ ਪੀ. ਐਸ-31 ਤੋਂ ਪੀ. ਐਸ-39 ਵਿੱਚ ਐਸ. ਐਚ. ਓ. ਵਜੋਂ ਤਬਦੀਲ ਕਰ ਦਿੱਤਾ ਗਿਆ ਹੈ । ਊਸ਼ਾ ਰਾਣੀ ਨੂੰ ਆਈ. ਟੀ. ਪਾਰਕ ਤੋਂ ਪੁਲਸ ਲਾਈਨਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ । ਮਿੰਨੀ ਨੂੰ ਸਾਰੰਗਪੁਰ ਤੋਂ ਆਈ. ਟੀ. ਪਾਰਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ । ਹਰੀ ਓਮ ਸ਼ਰਮਾ ਨੂੰ ਮੌਲੀ ਜਗਰਾ ਤੋਂ ਪੀ. ਐਸ. 31 ਵਿਚ, ਰੋਹਿਤ ਕੁਮਾਰ ਨੂੰ ਪੀ. ਐਸ-17 ਤੋਂ ਟ੍ਰੈਫਿਕ ਵਿੰਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।

ਅਸ਼ੋਕ ਕੁਮਾਰ ਨੂੰ ਆਈ. ਆਰ. ਬੀ. ਤੋਂ ਪੀ. ਐਸ. ਐਸ. ਆਰ. ਪੀ. ਵਿੱਚ ਤਬਦੀਲ ਕਰ ਦਿੱਤਾ ਗਿਆ ਹੈ । ਇਰਮ ਰਿਜ਼ਵੀ ਨੂੰ ਪੀ. ਐਚ. ਕਿਊ. ਤੋਂ ਪੀ. ਐਸ. 17 ਵਿੱਚ, ਗਿਆਨ ਸਿੰਘ ਨੂੰ ਪੀ. ਐਸ. 26 ਤੋਂ ਸੀ. ਆਈ. ਡੀ. ਵਿੱਚ, ਦਯਾ ਰਾਮ ਨੂੰ ਸੀ. ਡੀ. ਆਈ. /ਆਰ. ਟੀ. ਸੀ. ਵਿੱਚ ਆਰ. ਆਈ. ਲਾਈਨਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਕਈ ਹੋਰ ਅਧਿਕਾਰੀਆਂ ਨੂੰ ਵੱਖ-ਵੱਖ ਸ਼ਾਖਾਵਾਂ ਅਤੇ ਪੁਲਸ ਥਾਣਿਆਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ।

LEAVE A REPLY

Please enter your comment!
Please enter your name here