ਪੁੱਛਗਿੱਛ ਕਰਨ ਗਈ ਪੁਲਸ ਪਾਰਟੀ ‘ਤੇ ਹੋਇਆ ਇੱਟਾਂ ਰੋੜਿਆਂ ਨਾਲ ਹਮਲਾ

0
40
stones

ਅਜਨਾਲਾ, 7 ਅਪ੍ਰੈਲ 2026 : ਅੰਮ੍ਰਿਤਸਰ (Amritsar) ਦੇ ਸਰਹੱਦੀ ਥਾਣਾ ਭਿੰਡੀ ਸੈਦਾਂ ਵਿਖੇ ਹੋਏ ਗੇ੍ਨੇਡ ਹਮਲੇ ਮਾਮਲੇ ਵਿਚ ਮਨਜੀਤ ਸਿੰਘ ਕੋਲੋਂ ਪੁੱਛਗਿੱਛ ਕਰਨ ਗਈ ਪੁਲਸ ‘ਤੇ ਹਮਲਾ (Attack on police) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਜੋ ਜਿਲਾ ਅੰਮ੍ਰਿਤਸਰ ਦੇ ਪਿੰਡ ਭਿੰਡੀ ਸੈਦਾਂ (Village Bhindi Saidan) ਵਿਖੇ ਇਕ ਗੇ੍ਨੇਡ ਹਮਲਾ ਹੋਇਆ ਸੀ ਦੇ ਮਾਮਲੇ ਵਿਚ ਅੱਜ ਜਦੋਂ ਪੰਜਾਬ ਪੁਲਸ ਦੀ ਟੀਮ ਮਨਜੀਤ ਸਿੰਘ ਕੋਲੋਂ ਪੁੱਛਗਿੱਛ ਕਰਨ ਪਹੁੰਚੀ ਤਾਂ ਕੁੱਝ ਲੋਕਾਂ ਨੇ ਜਿਥੇ ਪੁਲਸ ਪਾਰਟੀ ਦਾ ਵਿਰੋਧ ਕੀਤਾ, ਉਥੇ ਪੁਲਸ ਪਾਰਟੀ ‘ਤੇ ਇੱਟਾਂ-ਰੋੜਿਆਂ (Bricks and Stones) ਨਾਲ ਹਮਲਾ ਵੀ ਕੀਤਾ । ਜਾਣਕਾਰੀ ਮੁਤਾਬਕ ਕੁੱਝ ਵਿਅਕਤੀ ਤਾਂ ਇਸ ਸਾਰੀ ਸਾਜਿਸ਼ ਦੌਰਾਨ ਮਨਜੀਤ ਸਿੰਘ ਨੂੰ ਭਜਾ ਕੇ ਲੈ ਗਏ ਹਨ ।

ਪੁਲਸ ਨੇ ਕੀਤਾ ਹੈ ਅਜਿਹਾ ਕਰਨ ਤੇ 6 ਵਿਰੁੱਧ ਕੇਸ ਦਰਜ

ਪੰਜਾਬ ਪੁਲਸ ਪਾਰਟੀ ਤੇ ਹਮਲਾ ਕਰਨ ਅਤੇ ਮਨਜੀਤ ਸਿੰਘ ਨੂੰ ਪੁਲਸ ਕੋਲੋਂ ਛੁੱਡਵਾ ਕੇ ਲਿਜਾਉਣ ਵਾਲੇ 6 ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕਰ ਲਿਆ ਗਿਆ ਹੈ । ਜਿਨ੍ਹਾਂ ਵਿਚ ਮਨਜੀਤ ਸਿੰਘ ਤੋਂ ਇਲਾਵਾ ਰਾਜ ਕੌਰ, ਮਨਜੀਤ ਕੌਰ ਤੇ ਹੋਰ ਵੀ ਸ਼ਾਮਲ ਹਨ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਪੁੱਛਗਿੱਛ ਦੌਰਾਨ ਵਾਪਰੇ ਇਸ ਸਮੁੱਚੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਜੋ ਪੁਲਸ ਪਾਰਟੀ (Police party) ਉਨ੍ਹਾਂ ਦੀ ਅਗਵਾਈ ਹੇਠ ਮਨਜੀਤ ਸਿੰਘ ਕੋਲੋਂ ਪੁਛਗਿੱਛ ਕਰਨ ਲਈ ਉਨ੍ਹਾਂ ਦੇ ਘਰ ਗਈ ਸੀ ਦਾ ਸਭ ਤੋਂ ਪਹਿਲਾਂ ਤਾਂ ਮਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਘੇਰਾਓ ਕੀਤਾ ਗਿਆ ਅਤੇ ਫਿਰ ਕੁਝ ਵਿਅਕਤੀਆਂ ਵਲੋਂ ਛੱਤ ’ਤੇ ਚੜ੍ਹ ਕੇ ਪੁਲਸ ਪਾਰਟੀ ’ਤੇ ਇੱਟਾਂ ਰੋੜੇ ਚਲਾਏ ਗਏ ।

ਉਨ੍ਹਾਂ ਦੱਸਿਆ ਕਿ ਇਥੇ ਹੀ ਬਸ ਨਹੀਂ ਮਨਜੀਤ ਕੌਰ, ਰਾਜ ਕੌਰ ਤੇ ਹੋਰਨਾਂ ਵਿਅਕਤੀਆਂ ਵਲੋਂ ਤਾਂ ਮਨਜੀਤ ਸਿੰਘ ਨੂੰ ਧੱਕੇ ਨਾਲ ਪੁਲਸ ਕੋਲੋਂ ਛੁਡਵਾ ਕੇ ਭੱਜਿਆ ਗਿਆ ਹੈ । ਜਿਸਦੇ ਚਲਦਿਆਂ ਇਸ ਮਾਮਲੇ ਸਬੰਧੀ ਥਾਣਾ ਭਿੰਡੀ ਸੈਦਾਂ ਪੁਲਸ ਵਲੋਂ ਮਨਜੀਤ ਸਿੰਘ ਸਮੇਤ 6 ਵਿਅਕਤੀਆਂ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ ।

LEAVE A REPLY

Please enter your comment!
Please enter your name here