ਲੁਧਿਆਣਾ, 7 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana District) ਦੇ ਫੋਕਲ ਪੁਆਇੰਟ ਸ਼ੇਰਪੁਰ ਖੇਤਰ ਵਿਖੇ ਇਕ ਕੱਪੜਾ ਫੈਕਟਰੀ ਵਿਚ ਸ਼ਾਰ ਸਰਕਟ ਦੇ ਕਾਰਨ ਅੱਗ ਲੱਗਣ (Fire) ਦਾ ਸਮਾਚਾਰ ਹੈ ।
ਫੈਕਟਰੀ ਅੰਦਰ ਪਿਆ ਕੱਪੜਾ ਹੋਇਆ ਸੜ ਕੇ ਸੁਆਹ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਫੋਕਲ ਪੁਆਇੰਟ ਸ਼ੇਰਪੁਰ ਇਲਾਕੇ ਦੇ ਵਿੱਚ ਜੋ ਅੱਜ ਮੰਗਲਵਾਰ ਨੂੰ ਇੱਕ ਕੱਪੜਾ ਫੈਕਟਰੀ ‘ਚ ਬਿਜਲੀ ਦੇ ਸ਼ਾਰਟ ਸਰਕਟ (Short circuit) ਦੇ ਕਾਰਨ ਅਚਾਨਕ ਅੱਗ ਲੱਗ ਗਈ ਦੇ ਕਾਰਨ ਫੈਕਟਰੀ ਦੇ ਵਿੱਚ ਪਿਆ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸਵਾਹ ਹੋ ਗਿਆ । ਫੈਕਟਰੀ ਵਿਚ ਲੱਗੀ ਅੱਗ ਨੂੰ ਪਹਿਲਾਂ ਫੈਕਟਰੀ ਵਿਚ ਕੰਮ ਕਰਦੇ ਕਰਮਚਾਰੀਆਂ ਵਲੋਂ ਹੀ ਬੁਝਾਉਣ ਦੀ ਕੋਸਿ਼ਸ਼ ਕੀਤੀ ਗਈ ਪਰ ਅੱਗ ਬੁਝਣ ਦੀ ਥਾਂ ਫੈਲਦੀ ਦੇਖ ਕੇ ਫਾਇਰ ਬ੍ਰਿਗੇਡ (Fire brigade) ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਕਈ ਫਾਇਰ ਬ੍ਰਿਗੇਡ ਗੱਡੀਆਂ ਤੇ ਕਰਮਚਾਰੀਆਂ ਦੀ ਮਦਦ ਨਾਲ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ।
ਕੀ ਦੱਸਿਆ ਫੈਕਟਰੀ ਮਾਲਕ ਨੇ
ਕੱਪੜਾ ਫੈਕਟਰੀ (Garment factory) ਵਿਚ ਲੱਗ ਅੱਗ ਸਬੰਧੀ ਜਾਣਕਾਰੀ ਦਿੰਦਿਆਂ ਮਾਲਕ ਵਿਕਾਸ ਨੇ ਦੱਸਿਆ ਕਿ ਫੈਕਟਰੀ ਦੇ ਬਾਹਰ ਲੱਗੇ ਇਕ ਟ੍ਰਾਂਸਫਾਰਮਰ ਤੇ ਪਟਾਕੇ ਪੈ ਗਏ, ਜਿਸ ਕਾਰਨ ਫੈਕਟਰੀ ਦੇ ਅੰਦਰ ਵੀ ਸ਼ਾਰਟ ਸਰਕਟ ਹੋ ਗਿਆ ਅਤੇ ਅਜਿਹਾ ਹੋਣ ਕਾਰਨ ਅਜਿਹੀ ਭਿਆਨਕ ਅੱਗ ਦੇਖਦੇ ਹੀ ਦੇਖਦੇ ਲੱਗ ਗਈ ਕਿ ਸਾਰਾ ਕੱਪੜਾ ਸੜ ਕੇ ਸੁਆਹ ਗਿਆ । ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਜਿਥੇ ਮਾਲੀ ਨੁਕਸਾਨ ਲੱਖਾਂ ਵਿਚ ਹੋ ਗਿਆ ਹੈ, ਉਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ । ਮੌਕੇ ‘ਤੇ ਸੱਤ ਦੇ ਕਰੀਬ ਅੱਗ ਬਝਾਊ ਫਾਇਰ ਬ੍ਰਗੇਡ ਗੱਡੀਆਂ ਨੇ ਅੱਗ ‘ਤੇ ਬੜੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ।
ਕੀ ਆਖਿਆ ਫਾਇਰ ਅਫਸਰ ਨੇ
ਫਾਇਰ ਅਫਸਰ ਆਤਿਸ਼ ਰਾਏ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਟੀਮ ਲਗਭਗ ਡੇਢ ਘੰਟੇ ਤੋਂ ਅੱਗ ਬੁਝਾਉਣ ਦੀ ਕੋਸਿ਼ਸ਼ ਕਰ ਰਹੀ ਹੈ । ਕੱਪੜਾ ਸੜਨ ਕਾਰਨ ਕਾਫ਼ੀ ਧੂੰਆਂ ਨਿਕਲਿਆ ਹੈ । ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ।









