ਮਾਮਲਾ ਈ. ਸੀ. ਐਚ. ਐਸ. ਵਿਚ ਇਕ ਵੱਡੀ ਧੋਖਾਧੜੀ ਦਾ

0
24
CBI

ਚੰਡੀਗੜ੍ਹ, 4 ਅਪ੍ਰੈਲ 2026 : ਸੇਵਾਮੁਕਤ ਸੈਨਿਕਾਂ ਦੇ ਇਲਾਜ ਲਈ ਬਣੀ ਇਕ ਈ. ਸੀ. ਐਚ. ਐਸ. ਯੋਜਨਾ (E. C. H. S. Scheme) ਤਹਿਤ ਇਕ ਵੱਡੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਮਾਮਲਾ ਆਇਆ ਹੈ ਸਾਹਮਣੇ

ਮਿਲੀ ਜਾਣਕਾਰੀ ਮੁਤਾਬਕ ਸੇਵਾਮੁਕਤ ਸੈਨਿਕਾਂ ਦੇ ਇਲਾਜ ਲਈ ਸਥਾਪਿਤ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ਜਿਸਨੂੰ (ਈ. ਸੀ. ਐਚ. ਐਸ.) ਵੀ ਆਖਿਆ ਜਾਂਦਾ ਹੈ ਵਿੱਚ ਇੱਕ ਵੱਡੀ ਧੋਖਾਧੜੀ (Fraud) ਦਾ ਪਰਦਾਫਾਸ਼ ਹੋਣ ਤੇ ਚੰਡੀਗੜ੍ਹ ਸੀ. ਬੀ. ਆਈ. ਨੇ ਦੋ ਡਾਕਟਰਾਂ ਅਤੇ ਬਿਲਿੰਗ ਕਲਰਕਾਂ ਵਿਰੁੱਧ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫਰ ਕਰਨ ਅਤੇ ਉਨ੍ਹਾਂ ਨੂੰ ਦਾਖਲ ਕੀਤੇ ਬਿਨਾਂ ਲੱਖਾਂ ਰੁਪਏ ਦੇ ਧੋਖਾਧੜੀ ਵਾਲੇ ਬਿੱਲ ਪਾਸ ਕਰਨ ਦੇ ਦੋਸ਼ ਵਿੱਚ ਕੇਸ ਦਰਜ (Case registered) ਕੀਤਾ ਹੈ ।

ਕਿਸ ਕਿਸ ਨੂੰ ਨਾਮਜ਼ਦ ਕੀਤਾ ਗਿਆ ਹੈ

ਉਪਰੋਕਤ ਧੋਖਾਧੜੀ ਮਾਮਲੇ ਵਿਚ ਸੀ. ਬੀ. ਆਈ. ਨੇ ਦਰਜ ਕੀਤੀ ਗਈ ਐਫ. ਆਈ. ਆਰ. ਵਿੱਚ ਮੰਥਨ ਹੈਲਥਕੇਅਰ ਦੇ ਡਾ. ਵਿਕਾਸ ਅਤੇ ਡਾ. ਰਿੰਪਲ ਦੇ ਨਾਲ-ਨਾਲ ਬਿਲਿੰਗ ਕਲਰਕ ਪ੍ਰਵੀਨ ਅਤੇ ਮਨਜੀਤ ਨੂੰ ਨਾਮਜ਼ਦ ਕੀਤਾ ਹੈ । ਜਾਣਕਾਰੀ ਮੁਤਾਬਕ ਇਨ੍ਹਾਂ ਸਾਰਿਆਂ ‘ਤੇ ਦਸਤਾਵੇਜ਼ਾਂ ਦੀ ਜਾਅਲਸਾਜ਼ੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (Anti-Forgery and Corruption Act) ਦੇ ਤਹਿਤ ਦੋਸ਼ ਲਗਾਏ ਗਏ ਹਨ । ਹਾਲਾਂਕਿ, ਇਹ ਰਿਪੋਰਟ ਲਿਖੇ ਜਾਣ ਤੱਕ, ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

LEAVE A REPLY

Please enter your comment!
Please enter your name here