ਮੋਬਾਈਲ ਚੋਰੀ ਦੇ ਸ਼ੱਕ ਹੇਠ ਇਕ ਨਾਬਾਲਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

0
29
beaten

ਵਾਰਾਣਸੀ (ਉਤਰ ਪ੍ਰਦੇਸ਼), 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਮੋਬਾਇਲ ਚੋਰੀ ਦੇ ਦੋਸ਼ ਹੇਠ ਇਕ ਨਾਬਾਲਗ ਦੀ ਕੁੱਟ-ਕੁੱਟ ਕੇ ਹੱਤਿਆ (Murder) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਜਿਸਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ

ਵਾਰਾਣਸੀ ਦੇ ਰੋਹਨੀਆ ਥਾਣਾ ਖੇਤਰ ਦੇ ਪੰਡਿਤਪੁਰ ‘ਚ ਕਥਿਤ ਤੌਰ ‘ਤੇ ਮੋਬਾਈਲ ਚੋਰੀ (Mobile theft) ਦੇ ਸ਼ੱਕ ‘ਚ ਇਕ 16 ਸਾਲਾ ਨਾਬਾਲਗ ਨੂੰ ਡੰਡਿਆਂ ਨਾਲ ਕੁੱਟ-ਕੁੱਟ (Beating with sticks) ਕੇ ਮਾਰ ਦਿੱਤਾ ਗਿਆ । ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਪੰਡਿਤਪੁਰ ਨਿਵਾਸੀ ਸੋਨੂੰ ਅਲੀ ਵਜੋਂ ਹੋਈ ਹੈ । ਰੋਹਨੀਆ ਥਾਣਾ ਮੁਖੀ ਰਾਜੂ ਸਿੰਘ ਨੇ ਦੱਸਿਆ ਕਿ ਨਾਬਾਲਗ ਦੀ ਮਾਂ ਮੁਤਾਬਕ ਸ਼ਨੀਵਾਰ ਰਾਤ ਘਮਹਾਪੁਰ ਨਿਵਾਸੀ ਰਮੇਸ਼ ਉਰਫ਼ ਬਬਲੂ ਪਟੇਲ ਆਪਣੇ ਸਾਥੀਆਂ ਸਮੇਤ ਸੋਨੂੰ ਦੇ ਘਰ ਪਹੁੰਚੇ ਅਤੇ ਉਸ ‘ਤੇ ਮੋਬਾਈਲ ਚੋਰੀ ਦਾ ਦੋਸ਼ ਲਾਇਆ ।

ਕੀ ਦੱਸਿਆ ਗਿਆ ਸਿ਼ਕਾਇਤ ਵਿਚ

ਸਿ਼ਕਾਇਤ ‘ਚ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਸੋਨੂੰ ਨੂੰ ਜ਼ਬਰਦਸਤੀ ਪੰਡਿਤਪੁਰ ਪੈਟਰੋਲ ਪੰਪ ਦੇ ਕੋਲ ਇਕ ਅੰਡਰਪਾਸ ‘ਚ ਲੈ ਜਾ ਕੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ । ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਭਦਵਾਰ ਪੁਲਸ ਚੌਕੀ ਲੈ ਗਏ ਅਤੇ ਮੋਬਾਈਲ ਚੋਰੀ ਦਾ ਦੋਸ਼ ਲਗਾਇਆ । ਸੋਨੂੰ ਨੂੰ ਤੁਰੰਤ ਇਲਾਜ ਲਈ ਹਸਪਤਾਲ ‘ਚ ਭਰਤੀ ਕਰਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ (Dead) ਐਲਾਨ ਦਿੱਤਾ ।

LEAVE A REPLY

Please enter your comment!
Please enter your name here