ਛੱਤੀਸਗੜ੍ਹ `ਚ ਹਥਿਆਰਾਂ ਦਾ ਜ਼ਖ਼ੀਰਾ ਹੋਇਆ ਬਰਾਮਦ

0
36
Weapons

ਛੱਤੀਸਗੜ੍ਹ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ ਦੇ ਹਥਿਆਰਾਂ (Weapons) ਦਾ ਇਕ ਵੱਡਾ ਜਖੀਰਾ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ ।

ਕਿਹੜੇ ਜਿ਼ਲੇ ਵਿਚ ਕੀਤੀ ਗਈ ਹੈ ਹਥਿਆਰਾਂ ਦੀ ਖੇਪ ਬਰਾਮਦ

ਛੱਤੀਸਗੜ੍ਹ ਦੇ ਨਵੇਂ ਬਣੇ ਜਿਲੇ ਮੋਹਲਾ-ਮਾਨਪੁਰ-ਅੰਬਾਗੜ੍ਹ ਚੌਕੀ ਨੇ ਇਕ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ (Maoists) ਦੇ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ । ਸ਼ਾਸਨ ਵੱਲੋਂ ਨਿਰਧਾਰਤ 31 ਮਾਰਚ ਦੀ ਸਮਾਂ ਹੱਦ ਤੋਂ ਪਹਿਲਾਂ ਹੀ ਪੁਲਸ ਨੇ ਜਿ਼ਲੇ ਨੂੰ `ਨਕਸਲ ਮੁਕਤ`ਐਲਾਣ ਕਰਨ ਦੀ ਦਿਸ਼ਾ ‘ਚ ਅੰਤਿਮ ਹਮਲਾ ਕਰਦੇ ਹੋਏ ਮਾਓਵਾਦੀਆਂ ਦੇ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ ।

ਕਿਸ ਦੀ ਸੂਚਨਾ ਦੇ ਆਧਾਰ ਕੀਤੇ ਗਏ ਹਥਿਆਰ ਬਰਾਮਦ

ਇਸ ਸਫਲਤਾ ਦੇ ਨਾਲ ਹੀ ਜਿਲੇ ‘ਚ ਪਿਛਲੇ 41 ਸਾਲਾਂ ਤੋਂ ਸਰਗਰਮ ਮਾਓਵਾਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਹਥਿਆਰਬੰਦ ਦਸਤੇ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ । ਮੁਖਬਰ ਦੀ ਸੂਚਨਾ ‘ਤੇ ਕੋਵਾਚੀਟੋਲਾ ਅਤੇ ਮਦਨਵਾੜਾ ਦੇ ਕਲਵਰ ਜੰਗਲ ‘ਚ ਚਲਾਏ ਗਏ ਤਲਾਸ਼ੀ ਮੁਹਿੰਮ ਦੌਰਾਨ ਨਾਲੇ ਦੇ ਕੋਲ ਇਕ ਦਰੱਖਤ ਦੇ ਹੇਠਾਂ ਲੁਕੋ ਕੇ ਰੱਖੇ ਗਏ ਹਥਿਆਰ ਬਰਾਮਦ (Weapons recovered) ਕੀਤੇ ਗਏ ।

LEAVE A REPLY

Please enter your comment!
Please enter your name here