ਪੰਜਾਬ ਅਤੇ ਚੰਡੀਗੜ੍ਹ ਵਿਚ ਗਰਜ-ਬਿਜਲੀ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ

0
25
Thunderstorm

ਚੰਡੀਗੜ੍ਹ, 31 ਮਾਰਚ 2026 : ਚੰਡੀਗੜ੍ਹ ਮੌਸਮ ਵਿਭਾਗ (Meteorological Department) ਵਲੋਂ ਜਾਰੀ ਕੀਤੇ ਗਏ ਪੀਲੇ ਐਲਰਟ ਦੇ ਚਲਦਿਆਂ ਪੰਜਾਬ ਤੇ ਚੰਡੀਗੜ੍ਹ ਵਿਚ ਗਰਜ-ਬਿਜਲੀ ਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾਵਾਂ ਹਨ ।

ਮੌਸਮ ਵਿਭਾਗ ਨੇ ਕਿਥੇ ਕਿਥੇ ਕੀਤੀ ਹੈ ਮੀਂਹ ਦੀ ਚਿਤਾਵਨੀ ਜਾਰੀ

ਪੰਜਾਬ ਵਿਚ ਜਾਰੀ ਕੀਤੇ ਗਏ ਯੈਲੋ ਐਲਰਟ (Yellow Alert) ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਮੀਂਹ (Rain) ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ । ਜਿਸ ਤਹਿਤ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦੋਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ।

ਮੀਂਹ ਦੇ ਨਾਲ-ਨਾਲ ਚੱਲ ਸਕਦੀਆਂ ਹਨ ਤੇਜ ਹਵਾਵਾਂ

ਅੱਜ ਪੰਜਾਬ ਰਾਜ ਦੇ ਦਸ ਜਿ਼ਲ੍ਹਿਆਂ ਵਿੱਚ ਗਰਜ ਨਾਲ ਤੂਫ਼ਾਨ (Storm) ਆਉਣ ਦੀ ਉਮੀਦ ਹੈ ਅਤੇ 22 ਜਿ਼ਲ੍ਹਿਆਂ ਵਿੱਚ ਕੁਝ ਥਾਵਾਂ `ਤੇ ਮੀਂਹ ਪੈਣ ਦੀ ਉਮੀਦ ਹੈ । ਇਸ ਸਮੇਂ ਦੌਰਾਨ, ਪਠਾਨਕੋਟ, ਗੁਰਦਾਸਪੁਰ, ਹੁਸਿ਼ਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ. ਏ. ਐਸ. ਨਗਰ (ਮੁਹਾਲੀ), ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਵਿੱਚ ਵੱਖ-ਵੱਖ ਥਾਵਾਂ ‘ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (Strong winds) ਚੱਲਣ ਦੀ ਉਮੀਦ ਹੈ ।

Read More : ਮੌਸਮ ਵਿਭਾਗ ਨੇ ਕੀਤਾ ਤਿੰਨ ਦਿਨਾਂ ਲਈ ਮੌਸਮ ਸਬੰਧੀ ਯੈਲੋ ਐਲਰਟ ਜਾਰੀ

LEAVE A REPLY

Please enter your comment!
Please enter your name here