ਦੁਬਈ, 31 ਮਾਰਚ 2026 : ਮੱਧ-ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦੌਰਾਨ ਕੁਵੈਤ ਵਿਚ ਈਰਾਨੀ ਹਮਲੇ (Iranian attacks) ਵਿਚ ਇਕ ਭਾਰਤੀ ਵਿਅਕਤੀ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਹੁਣ ਤੱਕ ਕਿੰਨੇ ਭਾਰਤੀ ਮਾਰ ਜਾ ਚੁੱਕੇ ਹਨ ਯੁੱਧ ਦੌਰਾਨ
ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਕੁਵੈਤ ਵਿਚ ਜੋ ਇਕ ਬਿਜਲੀ ਅਤੇ ਪਾਣੀ ਦੇ ਡੀਸੈਲੀਨੇਸ਼ਨ ਪਲਾਂਟ ਤੇ ਈਰਾਨ ਵਲੋਂ ਕੀਤੇ ਗਏ ਹਮਲੇ ਵਿਚ ਇਕ ਭਾਰਤੀ ਵਿਅਕਤੀ ਦੀ ਮੌਤ ਹੋ ਗਈ ਹੈ ਦੇ ਚਲਦਿਆਂ ਮੱਧ ਪੂਰਬ ਵਿਚ ਚੱਲ ਰਹੇ ਯੁੱਧ ਦੌਰਾਨ ਹੁਣ ਤੱਕ ਮਾਰੇ ਗਏ ਭਾਰਤੀ ਵਿਅਕਤੀਆਂ ਦੀ ਗਿਣਤੀ ਅੱਠ ਹੋ ਗਈ ਹੈ ।
ਭਾਰਤੀ ਰਾਜਦੂਤ ਨੇ ਕੀਤਾ ਧਮਾਕੇ ਵਾਲੀ ਥਾਂ ਦਾ ਦੌਰਾ
ਭਾਰਤੀ ਵਿਅਕਤੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਜਿਥੇ ਕੁਵੈਤ (Kuwait) ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕ ਦੀ ਦੁਖਦਾਈ ਮੌਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ, ਉਥੇ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਰਾਜਦੂਤ ਪਰਮਿਤਾ ਤ੍ਰਿਪਾਠੀ (Ambassador Paramita Tripathi) ਨੇ ਸੋਮਵਾਰ ਨੂੰ ਕੁਵੈਤ ਦੇ ਕੇਂਦਰੀ ਮੁਰਦਾਘਰ ਦਾ ਦੌਰਾ ਕੀਤਾ ਹੈ ਤੇ ਇਹ ਓਹੀ ਥਾਂ ਸੀ ਜਿੱਥੇ ਪਾਣੀ ਦੇ ਡੀਸੈਲੀਨੇਸ਼ਨ ਪਲਾਂਟ ‘ਤੇ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਭਾਰਤੀ ਨਾਗਰਿਕ ਦੀ ਲਾਸ਼ ਲਿਆਂਦੀ ਗਈ ਸੀ ।
ਹੋਰ ਕੀ ਕੀ ਆਖਿਆ ਭਾਰਤੀ ਦੂਤਾਵਾਸ ਨੇ
ਦੂਤਾਵਾਸ ਨੇ ਕਿਹਾ ਕਿ ਦੂਤਾਵਾਸ ਮ੍ਰਿਤਕ ਭਾਰਤੀ ਨਾਗਰਿਕ (Indian citizen) ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਹੈ ਅਤੇ ਲਾਸ਼ ਦੀ ਜਲਦੀ ਵਾਪਸੀ ਲਈ ਕੁਵੈਤੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ । ਅਧਿਕਾਰੀਆਂ ਨੇ ਇਸ ਘਟਨਾ ਨੂੰ “ਬਰਬਰ ਹਮਲਾ” ਕਰਾਰ ਦਿੱਤਾ ਹੈ । ਹਾਲਾਂਕਿ, ਨਿਸ਼ਾਨਾ ਬਣਾਏ ਗਏ ਖਾਸ ਪਲਾਂਟ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ । ਕੁਵੈਤ ਦੇ ਬਿਜਲੀ, ਪਾਣੀ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੀ ਬੁਲਾਰਾ ਫਾਤਿਮਾ ਜੌਹਰ ਹਯਾਤ ਨੇ ਵੀ ਹਮਲੇ ਵਿੱਚ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ।









