ਉੱਤਰਕਾਸ਼ੀ, 25 ਮਾਰਚ 2026 : ਭਾਰਤ ਦੇਸ਼ ਦੇ ਉਤਰਾਖੰਡ ਸੂਬੇ (Uttarakhand state) ਵਿਖੇ ਬਣੇ ਯਮੁਨੋਤਰੀ ਤੇ ਗੰਗੋਤਰੀ (Yamunotri and Gangotri) ਦੇ ਕਿਵਾੜ ਸ਼ਰਧਾਲੂਆਂ ਲਈ ਅਪਰੈੈਲ ਮਹੀਨੇ ਵਿਚ ਖੋਲ੍ਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੀ ਅਪਰੈੈਲ ਨੂੰ ਕਿੰਨੇ ਵਜੇ ਖੁੱਲ੍ਹਣਗੇ ਕਿਵਾੜ
ਮਿਲੀ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਉੱਤਰਕਾਸ਼ੀ ਜਿਲੇ (Uttarkashi District) ‘ਚ ਸਥਿਤ ਯਮੁਨੋਤਰੀ ਧਾਮ ਦੇ ਕਿਵਾੜ (Door) ਅਕਸ਼ੈ ਤ੍ਰਿਤੀਆ ਦੇ ਮੌਕੇ ‘ਤੇ 19 ਅਪ੍ਰੈਲ ਨੂੰ ਦੁਪਹਿਰ 12 ਵੱਜ ਕੇ 35 ਮਿੰਟ ‘ਤੇ ਸ਼ਰਧਾਲੂਆਂ ਲਈ ਖੋਲ੍ਹ (Open to devotees) ਦਿੱਤੇ ਜਾਣਗੇ । ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ।
ਕਿਵਾੜ ਖੁੱਲਣ ਨਾਲ ਸ਼਼ੁਰੂ ਹੋ ਜਾਵੇਗੀ ਚਾਰ ਧਾਮ ਦੀ ਯਾਤਰਾ ਆਰੰਭ
ਸ੍ਰੀ ਯਮੁਨੋਤਰੀ ਮੰਦਰ ਕਮੇਟੀ ਨੇ ਦੱਸਿਆ ਕਿ ਧਾਮ ਦੇ ਖੁੱਲ੍ਹਣ ਦੇ ਸਮੇਂ ਦਾ ਮੁਹੂਰਤ ਯਮੁਨਾ ਜਯੰਤੀ ਦੇ ਤਿਉਹਾਰ ‘ਤੇ ਯਮੁਨੋਤਰੀ ਦੇ ਸਰਦ ਰੁੱਤ ਨਿਵਾਸ ਸਥਾਨ ਖਰਸਾਲੀ ‘ਚ ਵਿਧੀ ਵਿਧਾਨ ਨਾਲ ਪੰਚਾਂਗ ਗਣਨਾ ਤੋਂ ਬਾਅਦ ਕੱਢਿਆ ਗਿਆ । ਯਮੁਨੋਤਰੀ ਦੇ ਨਾਲ ਹੀ ਗੰਗੋਤਰੀ ਧਾਮ ਦੇ ਕਿਵਾੜ ਵੀ ਅਕਸ਼ੈ ਤ੍ਰਿਤੀਆ ਦੇ ਤਿਉਹਾਰ ‘ਤੇ ਹੀ 19 ਅਪ੍ਰੈਲ ਨੂੰ ਦੁਪਹਿਰ ਸਵਾ 12 ਵਜੇ ਖੁੱਲ੍ਹਣਗੇ ।
ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਇਸ ਸਾਲ ਦੀ ਚਾਰ ਧਾਮ ਯਾਤਰਾ (Char Dham Yatra) ਆਰੰਭ ਹੋ ਜਾਵੇਗੀ । ਬਦਰੀਨਾਥ ਧਾਮ ਦੇ ਕਿਵਾੜ, ਜਿੱਥੇ 23 ਅਪ੍ਰੈਲ ਨੂੰ ਸਵੇਰੇ ਸਵਾ 6 ਵਜੇ ਖੁੱਲ੍ਹਣਗੇ, ਉਥੇ ਹੀ ਕੇਦਾਰਨਾਥ ਦੇ ਕਿਵਾੜ 22 ਅਪ੍ਰੈਲ ਨੂੰ ਸਵੇਰੇ 8 ਵਜੇ ਖੋਲ੍ਹੇ ਜਾਣਗੇ ।
Read More : ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ









