ਧਰਮ ਪਰਿਵਰਤਨ ਕਰਨ ‘ਤੇ ਹੋਵੇਗਾ ਐਸ. ਸੀ. ਐਸ. ਟੀ. ਦਾ ਦਰਜਾ ਖਤਮ

0
44
Supreme Court

ਨਵੀਂ ਦਿੱਲੀ, 24 ਮਾਰਚ 2026 : ਭਾਰਤ ਦੇਸ਼ ਦੀ ਸਰਵਉਚ ਸੁਪਰੀਮ ਕੋਰਟ (Supreme Court) ਨੇ ਧਰਮ ਪਰਿਵਰਤਨ ਮਾਮਲੇ ਵਿਚ ਇਕ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਫ਼ੈਸਲਾ ਸੁਣਾਇਆ ਹੈ ਸੁਪਰੀਮ ਕੋਰਟ ਵਲੋਂ

ਮਿਲੀ ਜਾਣਕਾਰੀ ਅਨੁਸਾਰ ਧਰਮ ਪਰਿਵਰਤਨ (Conversion) ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ । ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਧਰਮ ਪਰਿਵਰਤਨ ਕਰਦੇ ਹੋ ਤਾਂ ਐਸ. ਸੀ. /ਐਸ. ਟੀ. ਦਰਜਾ ਖਤਮ ਹੋ ਜਾਵੇਗਾ । ਇਸ ਤੋਂ ਇਲਾਵਾ ਜੋ ਵੀ ਲਾਭ ਮਿਲਦੇ ਹਨ ਉਹ ਬੰਦ ਹੋਣ ਜਾਣਗੇ ।

ਹੋਰ ਕੀ ਕੀ ਆਖਿਆ ਅਦਾਲਤ ਨੇ

ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਵਿਅਕਤੀ ਜੋ ਉਦਾਹਰਣ ਵਜੋਂ ਈਸਾਈ ਧਰਮ ਅਪਣਾਉਂਦਾ ਹੈ ਅਤੇ ਈਸਾਈ ਧਰਮ ਅਨੁਸਾਰ ਜੀਵਨ ਬਤੀਤ ਕਰਦਾ ਹੈ, ਉਸਨੂੰ ਅਨੁਸੂਚਿਤ ਜਾਤੀ ਨਹੀਂ ਮੰਨਿਆ ਜਾ ਸਕਦਾ । ਅਦਾਲਤ ਨੇ ਇਹ ਵੀ ਕਿਹਾ ਕਿ ਹਿੰਦੂ ਧਰਮ, ਸਿੱਖ ਧਰਮ ਅਤੇ ਬੁੱਧ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਦਾ ਪਾਲਣ ਕਰਨ ਵਾਲੇ ਵਿਅਕਤੀ ਨੂੰ ਅਨੁਸੂਚਿਤ ਜਾਤੀ ਦਾ ਮੈਂਬਰ ਨਹੀਂ ਮੰਨਿਆ ਜਾ ਸਕਦਾ ।

ਕੀ ਹੈ ਸਮੁੱਚਾ ਮਾਮਲਾ

ਸੁਪਰੀਮ ਕੋਰਟ ਨੇ ਕਿਹਾ ਕਿ ਸੰਵਿਧਾਨਕ ਆਦੇਸ਼-1950 ਸਪੱਸ਼ਟ ਤੌਰ ‘ਤੇ ਕਹਿੰਦਾ ਹੈ ਕਿ ਧਾਰਾ 3 ਵਿੱਚ ਦੱਸੇ ਗਏ ਧਰਮਾਂ ਤੋਂ ਇਲਾਵਾ ਕਿਸੇ ਵੀ ਹੋਰ ਧਰਮ ਵਿੱਚ ਪਰਿਵਰਤਨ, ਭਾਵੇਂ ਜਨਮ ਕੋਈ ਵੀ ਹੋਵੇ, ਅਨੁਸੂਚਿਤ ਜਾਤੀ (Scheduled Caste) ਦਾ ਦਰਜਾ ਤੁਰੰਤ ਖਤਮ ਹੋ ਜਾਂਦਾ ਹੈ ।

Read More : ਪਤਨੀ ਤੇ ਬੱਚੀ ਦੇ ਗੁਜ਼ਾਰਾ ਭੱਤੇ ਲਈ ਸੁਪਰੀਮ ਕੋਰਟ ਨੇ ਕੀਤਾ ਸਖ਼ਤ ਹੁਕਮ

LEAVE A REPLY

Please enter your comment!
Please enter your name here