ਅੰਤਰਰਾਸ਼ਟਰੀ ਐਥਲੀਟ ਦੀ ਰੇਲਵੇ ਫਾਟਕ ਨੇੜੇਓਂ ਮਿਲੀ ਲਾਸ਼

0
33
Railway phatak

ਸੋਨੀਪਤ, 24 ਮਾਰਚ 2026 : ਚੰਡੀਗੜ੍ਹ ਵਿਖੇ ਆਯੋਜਿਤ ਖੇਡਾਂ ਵਿਚ ਦੋ ਸੋਨ ਤਮਗੇ ਜਿੱਤ ਕੇ ਟ੍ਰੇਨ ਰਾਹੀਂ ਘਰ ਜਾ ਰਹੇ ਅੰਤਰਰਾਸ਼ਟਰੀ ਐਥਲੀਟ (International Athlete) ਦੀ ਲਾਸ਼ ਰੇਲਵੇ ਫਾਟਕਾਂ ਨੇੜੇਓਂ ਮਿਲੀ ਹੈ ।

ਕੌਣ ਹਨ ਇਹ ਅੰਤਰਰਾਸ਼ਟਰੀ ਐਥਲੀਟ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਹੋਈਆਂ ਖੇਡਾਂ ਵਿਚ ਹਿੱਸਾ ਲੈ ਕੇ ਦੋ ਗੋਲਡ ਮੈਡਲ ਜਿੱਤਣ ਤੋਂ ਬਾਅਦ ਸ਼ਤਾਬਦੀ ਰੇਲ ਰਾਹੀਂ ਘਰ ਜਾ ਰਹੇ ਅੰਤਰਰਾਸ਼ਟਰੀ ਖਿਡਾਰੀ ਫੂਲ ਕੰਵਰ ਦੀ ਲਾਸ਼ (Corpse) ਐਤਵਾਰ ਰਾਤ ਵੇਲੇ ਰਾਠਧਨਾ ਅਤੇ ਨਰੇਲਾ ਸਟੇਸ਼ਨ ਵਿਚਕਾਰ ਸਫੀਆਬਾਦ ਫਾਟਕਾਂ (Safiabad Gates) ਨੇੜੇ ਤੋਂ ਮਿਲਣ ਨਾਲ ਖੇਡ ਜਗਤ ਵਿਚ ਸੋਗ ਛਾ ਗਿਆ ਹੈ ।

ਪੁਲਸ ਨੇ ਪਛਾਣ ਤੋਂ ਬਾਅਦ ਪੋਸਟਮਾਰਟਮ ਕਰਵਾ ਲਾਸ਼ ਕੀਤੀ ਪਰਿਵਾਰਕ ਮੈਂਬਰਾਂ ਹਵਾਲੇ

ਰੇਲਵੇ ਫਾਟਕ ਨੇੜੇ ਤੋਂ ਬਰਾਮਦ ਹੋਈ ਫੂਲ ਕੰਵਰ ਦੀ ਲਾਸ਼ ਦੀ ਪਛਾਣ ਤੋਂ ਬਾਅਦ ਜੀ. ਆਰ. ਪੀ. ਨੇ ਸੋਮਵਾਰ ਨੂੰ ਪੋਸਟਮਾਰਟਮ (Postmortem) ਕਰਵਾ ਕੇ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਹੈ । ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਟ੍ਰੇਨ ਤੋਂ ਧੱਕਾ ਦਿੱਤੇ ਜਾਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ।

 

LEAVE A REPLY

Please enter your comment!
Please enter your name here