ਇੰਦੌਰ, 13 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਵਿਖੇ ਇਕ ਪੈਟਰੋਲ ਪੰਪ ‘ਤੇ ਕਾਰ ਚਾਲਕ ਵਲੋਂ ਪੰਪ ਕਰਮਚਾਰੀ ਦੀ ਪੈਸੇ ਮੰਗਣ ‘ਤੇ ਘੜੀਸਨ ਕਾਰਨ ਮੌਤ (Death) ਹੋ ਗਈ ਹੈ ।
ਕਾਰ ਚਾਲਕ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ
ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਇੰਦੌਰ ਜਿਲੇ (Indore district) ਵਿਚ ਜੋ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਕਾਰ ਚਾਲਕ ਵਲੋਂ ਪੈਸੇ ਮੰਗਣ ਤੇ ਘੜੀਸ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੇ ਮਾਮਲੇ ਵਿਚ ਇਕ ਅਣਪਛਾਤੇ ਕਾਰ ਚਾਲਕ ਦੇ ਖਿਲਾਫ 22 ਸਾਲਾ ਪੈਟਰੋਲ ਪੰਪ ਕਰਮਚਾਰੀ ਦੀ ਗੈਰ-ਇਰਾਦਤਨ ਹੱਤਿਆ (Involuntary manslaughter) ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ । ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।
ਘਟਨਾਕ੍ਰਮ ਸਬੰਧੀ ਐਸ. ਡੀ. ਓ. ਪੀ. ਦੇਵੇਂਦਰ ਸਿੰਘ ਧੁਰਵੇ ਨੇ ਕੀ ਦੱਸਿਆ
ਐੱਸ. ਡੀ. ਓ. ਪੀ. ਦੇਵੇਂਦਰ ਸਿੰਘ ਧੁਰਵੇ ਨੇ ਦੱਸਿਆ ਕਿ ਸਾਂਵੇਰ ਥਾਣਾ ਖੇਤਰ `’ਚ ਇਕ ਕਾਰ ਚਾਲਕ ਨੇ ਬੁੱਧਵਾਰ ਤੜਕੇ 4 ਵਜੇ ਦੇ ਆਸ-ਪਾਸ ਇਕ ਪੈਟਰੋਲ ਪੰਪ ‘ਤੇ ਆਪਣੀ ਗੱਡੀ ‘ਚ 4,000 ਰੁਪਏ ਦਾ ਪੈਟਰੋਲ ਭਰਵਾਉਣ ਤੋਂ ਬਾਅਦ ਭੁਗਤਾਨ ਤੋਂ ਇਨਕਾਰ ਕਰਦੇ ਹੋਏ ਗੱਡੀ ਅੱਗੇ ਵਧਾ ਦਿੱਤੀ ।
ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਕਰਮਚਾਰੀ ਰੋਹਿਤ ਪ੍ਰਮਾਰ (22) ਨੇ ਕਾਰ ਦੀ ਬਾਰੀ ‘ਚ ਹੱਥ ਪਾ ਕੇ ਉਸ ਤੋਂ ਰੁਪਏ ਮੰਗੇ ਤਾਂ ਗੱਡੀ ਦੇ ਚਾਲਕ ਨੇ ਉਸ ਦਾ ਹੱਥ ਫੜ ਲਿਆ ਅਤੇ ਸ਼ੀਸ਼ਾ ਬੰਦ ਕਰ ਦਿੱਤਾ, ਜਿਸ ਕਾਰਨ ਉਹ ਦੂਰ ਤੱਕ ਘਿਸੜਦਾ ਚਲਿਆ ਗਿਆ ਅਤੇ ਉਸ ਦੀ ਮੌਤ ਹੋ ਗਈ । ਚਸ਼ਮਦੀਦਾਂ ਅਨੁਸਾਰ ਕਾਰ ‘ਚ 4 ਤੋਂ 5 ਲੋਕ ਸਵਾਰ ਸਨ ।
Read More : ਨੌਜਵਾਨ ਨੇ ਪਤਨੀ ਤੇ ਧੀ ਦੀ ਹੱਤਿਆ ਤੋਂ ਬਾਅਦ ਕੀਤਾ ਆਤਮ-ਸਮਰਪਣ









