ਕਸ਼ਮੀਰੀ ਵੱਖਵਾਦੀ ਸ਼ਬੀਰ ਅਹਿਮਦ ਸ਼ਾਹ ਨੂੰ ਮਿਲੀ ਜ਼ਮਾਨਤ

0
27
Shabir Ahmed Shah

ਨਵੀਂ ਦਿੱਲੀ, 13 ਮਾਰਚ 2026 : ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਕਸ਼ਮੀਰੀ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ (Shabir Ahmed Shah) ਨੂੰ ਟੈਰਰ ਫੰਡਿੰਗ ਦੇ ਮਾਮਲੇ ‘ਚ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ ।

ਕਦੋਂ ਕੀਤਾ ਗਿਆ ਸੀ ਸ਼ਾਹ ਨੂੰ ਐਨ. ਆਈ. ਏ. ਵਲੋਂ ਗ੍ਰਿਫ਼ਤਾਰ

ਸ਼ਾਹ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਇਸ ਮਾਮਲੇ ‘ਚ 4 ਜੂਨ, 2019 ਨੂੰ ਗ੍ਰਿਫਤਾਰ ਕੀਤਾ ਸੀ । ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੌਦੀਪ ਮਹਿਤਾ ਦੀ ਬੈਂਚ ਨੇ ਕਿਹਾ ਕਿ ਜ਼ਮਾਨਤ (Bail) ਦੇ ਸਬੰਧ ‘ਚ ਸ਼ਬੀਰ ‘ਤੇ ਕੁਝ ਸਖਤ ਸ਼ਰਤਾਂ ਲਾਈਆਂ ਜਾਣਗੀਆਂ ਅਤੇ ਵਿਸਥਾਰਤ ਹੁਕਮ ਬਾਅਦ ‘ਚ ਜਾਰੀ ਕੀਤਾ ਜਾਵੇਗਾ ।

ਸ਼ਬੀਰ ਅਹਿਮਦ ਸ਼ਾਹ ਤੇ ਕੀ ਦੋਸ਼ ਹੈ

ਸ਼ਬੀਰ ਸ਼ਾਹ ਨੇ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਸਬੰਧੀ ਦਿੱਲੀ ਹਾਈ ਕੋਰਟ ਦੇ ਪਿਛਲੇ ਸਾਲ 12 ਜੂਨ ਦੇ ਹੁਕਮ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ । ਐੱਨ. ਆਈ. ਏ. ਨੇ ਪਥਰਾਅ ਕਰਨ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰ ਦੇ ਖਿਲਾਫ ਜੰਗ ਛੇੜਨ ਦੀ ਸਾਜਿਸ਼ ਰਚਣ ਦੇ ਦੋਸ਼ ਹੇਠ 12 ਲੋਕਾਂ ਖਿਲਾਫ-2017 ‘ਚ ਮਾਮਲਾ ਦਰਜ ਕੀਤਾ ਸੀ । ਸ਼ਬੀਰ ‘ਤੇ ਜੰਮੂ ਕਸ਼ਮੀਰ ‘ਚ ਵੱਖਵਾਦ ਨੂੰ ਉਤਸ਼ਾਹ ਦੇਣ ‘ਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਹੈ ।

Read More : ਸੁਪਰੀਮ ਕੋਰਟ ਨੇ ਮੂਸੇਵਾਲਾ ਕਤਲ ਮਾਮਲੇ ਦੇ ਦੋ ਮੁਲਜਮਾਂ ਨੂੰ ਦਿੱਤੀ ਜ਼ਮਾਨਤ

LEAVE A REPLY

Please enter your comment!
Please enter your name here