ਬਿਲਾਸਪੁਰ, 13 ਮਾਰਚ 2026 : ਭਾਰਤ ਦੇਸ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਬਣੀ ਹਾਈਕੋਰਟ ਵਲੋਂ ਪਾਲਣ ਪੋੋਸ਼ਣ ਨਾਲ ਜੁੜੇ ਇਕ ਮਾਮਲੇ ਵਿਚ ਇਕ ਅਹਿਮ ਫ਼ੈਸਲਾ (Important decision) ਸੁਣਾਇਆ ਗਿਆ ਹੈ ਬਾਰੇ ਪਤਾ ਚੱਲਿਆ ਹੈ ।
ਕੀ ਫ਼ੈਸਲਾ ਸੁਣਾਇਆ ਹੈ ਹਾਈਕੋਰਟ ਨੇ
ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਹਾਈ ਕੋਰਟ (Chhattisgarh High Court) ਨੇ ਵੀਰਵਾਰ ਨੂੰ ਪਾਲਣ-ਪੋਸ਼ਣ ਨਾਲ ਜੁੜੇ ਇਕ ਮਾਮਲੇ ‘ਚ ਫੈਸਲਾ ਦਿੰਦੇ ਹੋਏ ਕਿਹਾ ਕਿ ਜੇਕਰ ਪਤਨੀ ਬਿਨਾਂ ਕਿਸੇ ਠੋਸ ਕਾਰਨ ਦੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਦੂਜੇ ਮਰਦ ਨਾਲ ਰਹਿੰਦੀ ਹੈ ਤਾਂ ਉਸ ਨੂੰ ਗੁਜ਼ਾਰਾ ਭੱਤਾ ਲੈਣ ਦਾ ਅਧਿਕਾਰ ਨਹੀਂ ਹੈ । ਹਾਈ ਕੋਰਟ ਦੇ ਚੀਫ ਜਸਟਿਸ ਰਮੇਸ਼ ਸਿਨ੍ਹਾ ਦੀ ਬੈਂਚ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਸਹੀ ਠਹਿਰਾਉਂਦੇ ਹੋਏ ਔਰਤ ਦੀ ਪਟੀਸ਼ਨ ਖਾਰਿਜ (Petition dismissed) ਕਰ ਦਿੱਤੀ ।
ਮਹਿਲਾ ਨੇ ਪਟੀਸ਼ਨ ਦਾਖਲ ਕਰਕੇ ਕੀ ਮੰਗ ਕੀਤੀ ਸੀ
ਮਾਮਲੇ ‘ਚ ਭਿਲਾਈ ਦੀ ਰਹਿਣ ਵਾਲੀ ਔਰਤ ਨੇ ਆਪਣੇ ਪਤੀ ਦੇ ਖਿ਼ਲਾਫ ਪਾਲਣ-ਪੋਸ਼ਣ ਦੀ ਮੰਗ ਕੀਤੀ ਸੀ । ਔਰਤ ਦਾ ਕਹਿਣਾ ਸੀ ਕਿ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਪਤੀ ਦੀ ਮਨਜ਼ੂਰੀ ਨਾਲ ਦਿੱਲੀ ਕੋਚਿੰਗ ਲਈ ਗਈ ਸੀ । ਉਸ ਨੇ ਦਾਅਵਾ ਕੀਤਾ ਕਿ ਪਤੀ ਦਾ ਕਾਰੋਬਾਰ ਚੰਗਾ ਹੈ ਅਤੇ ਉਸ ਦੀ ਮਹੀਨਾਵਾਰ ਆਮਦਨ ਲੱਗਭਗ 3 ਲੱਖ ਰੁਪਏ ਹੈ, ਇਸ ਲਈ ਉਸ ਨੂੰ ਇਕ ਲੱਖ ਰੁਪਏ ਮਹੀਨਾਵਾਰ ਗੁਜ਼ਾਰਾ ਭੱਤਾ (Living allowance) ਦਿੱਤਾ ਜਾਵੇ, ਉਥੇ ਹੀ ਪਤੀ ਨੇ ਅਦਾਲਤ ‘ਚ ਦੱਸਿਆ ਕਿ 11 ਨਵੰਬਰ 2022 ਨੂੰ ਪਤਨੀ ਬਿਨਾਂ ਕਿਸੇ ਜਾਣਕਾਰੀ ਦੇ ਘਰ ਛੱਡ ਕੇ ਚਲੀ ਗਈ ਸੀ । ਜਾਂਦੇ ਸਮੇਂ ਉਹ ਘਰ ਦੀ ਜਿਊਲਰੀ ਅਤੇ ਦਸਤਾਵੇਜ਼ ਨਾਲ ਲੈ ਗਈ ਅਤੇ ਆਪਣੇ 2 ਛੋਟੇ ਬੱਚਿਆਂ ਨੂੰ ਘਰ ਹੀ ਛੱਡ ਗਈ ਸੀ ।
Read More : ਛਤੀਸਗੜ੍ਹ ਸ਼ਰਾਬ ਘਪਲੇ ਵਿਚ ਚੇਤੰਨਿਆ ਨੂੰ ਹਾਈ ਕੋਰਟ ਤੋਂ ਜ਼ਮਾਨਤ









