ਮਾਮਲਾ 1085 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਦੇਹੀ ਦਾ

0
23
Anil Ambani

ਨਵੀਂ ਦਿੱਲੀ, 9 ਮਾਰਚ 2026 : ਪੀ. ਐਨ. ਬੀ. (P. N. B.) ਦੀ ਸਿਕਾਇਤ ਦੇ ਅਧਾਰ ਤੇ ਕੇਂਦਰੀ ਜਾਂਚ ਏਜੰਸੀ ਵਲੋਂ ਕਰੋੜਾਂ ਦੇ ਕਰਜ਼ੇ ਦੀ ਧੋਖਾਧੜੀ ਦੇ ਮਾਮਲੇ ਵਿਚ ਰਿਲਾਇੰਸ਼ ਮੁਖੀ ਵਿਰੁੱਧ ਕੇੇਸ ਦਰਜ ਕਰਨ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ਦੇ ਆਧਾਰ ‘ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਮੁਖੀ ਅਨਿਲ ਅੰਬਾਨੀ (Anil Ambani) ਵਿਰੁੱਧ 1085 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਦੇਹੀ ਤੇ ਅਪਰਾਧਿਕ ਸਾਜਿਸ਼ ਦਾ ਨਵਾਂ ਮਾਮਲਾ ਦਰਜ ਕੀਤਾ ਹੈ । ਇਹ ਕਾਰਵਾਈ ਬੈਂਕ ਦੇ ਮੁੱਖ ਪ੍ਰਬੰਧਕ ਸੰਤੋਸ਼ਕ੍ਰਿਸ਼ਨ ਅੰਨਾਵਰਪੂ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ । ਐੱਫ. ਆਈ. ਆਰ. ਅਨੁਸਾਰ ਇਸ ‘ਚ ਦੋਸ਼ ਲਗਾਇਆ ਗਿਆ ਹੈ ਕਿ 2013 ਤੋਂ 2017 ਦਰਮਿਆਨ ਅਨਿਲ ਅੰਬਾਨੀ ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਉਸ ਸਮੇਂ ਦੇ ਅਧਿਕਾਰੀਆਂ ਨੇ ਕਥਿਤ ਰੂਪ `ਚ ਬੈਂਕ ਨਾਲ 1085 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ।

ਬੈਂਕ ਨੇ ਕੀ ਦਾਅਵਾ ਕੀਤਾ

ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਇਹ ਕਰਜ਼ਾ ਵਾਪਸ ਨਾ ਕਰਨ ਦੇ ਇਰਾਦੇ ਨਾਲ ਹੀ ਲਿਆ ਸੀ । ਬੈਂਕ ਨੇ ਦਾਅਵਾ ਕੀਤਾ ਕਿ ਕੰਪਨੀ ਨੇ ਜਾਣ-ਬੁੱਝ ਕੇ ਬੈਂਕ ਤੋਂ ਲਏ ਫੰਡਾਂ ਦੀ ਵਰਤੋਂ ਹੋਰ ਮੰਤਵਾਂ ਲਈ ਕੀਤੀ । ਇਹ ਧੋਖਾਦੇਹੀ ਤੇ ਭਰੋਸੇ ਦੀ ਅਪਰਾਧਿਕ ਉਲੰਘਣਾ ਹੈ । ਸੀ. ਬੀ. ਆਈ. ਵੱਲੋਂ ਦਰਜ ਇਸ ਐੱਫ. ਆਈ. ਆਰ. `ਚ ਰਿਲਾਇੰਸ ਕਮਿਊਨੀਕੇਸ਼ਨਜ਼ ਤੇ ਅਨਿਲ ਅੰਬਾਨੀ ਦੇ ਨਾਲ ਹੀ ਕੁਝ ਹੋਰ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ ।

Read More : ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਮਾਰੇ ਅਨਿਲ ਅੰਬਾਨੀ ਦੇ ਟਿਕਾਣਆਂ ਦੇ ਛਾਪੇ

LEAVE A REPLY

Please enter your comment!
Please enter your name here