ਨਵੀਂ ਦਿੱਲੀ, 24 ਫਰਵਰੀ 2026 : ਦਿੱਲੀ ਪੁਲਸ ਨੇ ਪਟਨਾ (Patna) ਦੇ ਕੋਲ ਨਕਲੀ ਦਵਾਈਆਂ ਅਤੇ ਨਸ਼ੀਲੇ ਪਦਾਰਥ ਬਣਾਉਣ `ਚ ਸ਼ਾਮਲ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।
ਕੀ ਦੱਸਿਆ ਅਧਿਕਾਰੀ ਨੇ
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਅਪਰਾਧ ਸ਼ਾਖਾ ਥਾਣੇ ‘ਚ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਤਹਿਤ ਦਰਜ ਐੱਫ. ਆਈ. ਆਰ. ਦੀ ਜਾਂਚ ਦੌਰਾਨ ਕੀਤੀ ਗਈ । ਪੁਲਸ ਨੇ ਦੱਸਿਆ ਕਿ ਇਹ ਸਫਲਤਾ ਬਿਹਾਰ ‘ਚ ਇਸੇ ਤਰ੍ਹਾਂ ਦੀਆਂ ਦੋ ਨਾਜਾਇਜ਼ ਦਵਾਈ ਇਕਾਈਆਂ ਦਾ ਪਰਦਾਫਾਸ਼ ਹੋਣ ਤੋਂ ਕੁਝ ਦਿਨਾਂ ਬਾਅਦ ਮਿਲੀ ਹੈ ।
ਫੈਕਟਰੀ ਚਲਾਉਣ ਲਈ ਲਾਇਸੈਂਸ ਤੱਕ ਨਹੀਂ ਸੀ
ਸਥਾਨਕ ਡਰੱਗ ਵਿਭਾਗ ਦੀ ਟੀਮ ਨੇ ਇਸ ਫੈਕਟਰੀ ‘ਤੇ ਛਾਪਾ ਮਾਰਿਆ । ਫੈਕਟਰੀ ਨੂੰ ਚਲਾਉਣ ਲਈ ਕੋਈ ਲਾਇਸੈਂਸ ਨਹੀਂ ਲਿਆ ਗਿਆ ਸੀ ਅਤੇ ਨਾ ਹੀ ਪੇਸ਼ੇਵਰ ਕਰਮਚਾਰੀਆਂ ਨੂੰ ਰੱਖਿਆ ਗਿਆ ਸੀ । ਟੀਮ ਨੇ ਕੰਪਲੈਕਸ ਤੋਂ ਭਾਰੀ ਮਾਤਰਾ ‘ਚ ਨਕਲੀ ਦਵਾਈਆਂ (Counterfeit medicines), ਸਿਰਪ, ਮਸ਼ੀਨਰੀ ਅਤੇ ਪੈਕੇਜਿੰਗ ਸਮੱਗਰੀ ਬਰਾਮਦ ਕੀਤੀ ਹੈ । ਇਕ ਅਧਿਕਾਰੀ ਨੇ ਕਿਹਾ ਕਿ ਹੁਣ ਤਕ ਇਸ ਮਾਮਲੇ ‘ਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 13 ਕਿਲੋਗ੍ਰਾਮ ਤੋਂ ਵੱਧ ਟਰਾਮਾਡੋਲ ਪਾਊਡਰ ਅਤੇ 500 ਗ੍ਰਾਮ ਤੋਂ ਵੱਧ ਅਲਪਰਾਜ਼ੀਲਮ ਸਮੇਤ ਹੋਰ ਨਸ਼ੀਲੇ ਪਦਾਰਥ (Drugs) ਬਰਾਮਦ ਕੀਤੇ ਹਨ ।
Read More : ਨਕਲੀ ਦਵਾਈਆਂ ਦੀਆਂ ਫੈਕਟਰੀਆਂ ਤੇ ਪੁਲਸ ਨੇ ਮਾਰਿਆ ਛਾਪਾ









