ਫੈਕਟਰੀ ਵਿਚ ਲੱਗੀ ਅੱਗ ਨੂੰ ਬੁਝਾਉਂਦੇ ਵੇਲੇ ਝੁਲਸੇ ਫਾਇਰਮੈਨ ਦੀ ਹੋਈ ਮੌਤ

0
34
death

ਫਰੀਦਾਬਾਦ, 23 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਦੇ ਮੁਜੇਸਰ ਪਿੰਡ ਵਿਚ ਇਕ ਫੈਕਟਰੀ ਵਿਚ ਲੱਗੀ ਨੂੰ ਬੁਝਾਉਂਦੇ ਵੇਲੇ ਝੁਲਸੇ ਫਾਇਰਮੈਨ ਦੀ ਅੱਜ ਮੌਤ ਹੋ ਗਈ ਹੈ ।

ਕੌਣ ਹੈ ਇਹ ਫਾਇਰਮੈਨ

ਮਿਲੀ ਜਾਣਕਾਰੀ ਮੁਤਾਬਕ ਫਰੀਦਬਾਦ ਦੇ ਪਿੰਡ ਮੁਜੇਸਰ ਵਿਖੇ ਜੋ ਇਕ ਫੈਕਟਰੀ ਵਿਚ ਅੱਗ ਲੱਗਣ ਕਾਰਨ ਝੁਲਸੇ ਫਾਇਰਮੈਨ (Burnt fireman) ਦੀ ਅੱਜ ਇਲਾਜ ਦੌਰਾਨ ਮੌਤ (Death) ਹੋ ਗਈ ਹੈ ਦੀ ਪਛਾਣ ਰਣਵੀਰ ਸਿੰਘ ਵਜੋਂ ਹੋਈ ਹੈ । ਫਾਇਰ ਫਾਈਟਰ (Fire fighter) ਦੀ ਮੌਤ ਦੇ ਨਾਲ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ ।

ਪੁਲਸ ਨੇ ਕੀ ਦੱਸਿਆ

ਫਰੀਦਾਬਾਦ ਪੁਲਸ ਨੇ ਦੱਸਿਆ ਕਿ ਫਾਇਰ ਫਾਈਟਰ ਰਣਵੀਰ ਸਿੰਘ ਜੋ ਕਿ (48) ਸਾਲਾਂ ਦਾ ਹੈ ਅਟਾਲੀ ਪਿੰਡ ਦਾ ਰਹਿਣ ਵਾਲਾ ਸੀ । ਉਹ ਪੰਜ ਸਾਲ ਪਹਿਲਾਂ ਫਾਇਰ ਵਿਭਾਗ ਵਿੱਚ ਭਰਤੀ ਹੋਇਆ ਸੀ ਅਤੇ ਉਸਦੇ ਦੋ ਪੁੱਤਰ ਅਤੇ ਇੱਕ ਧੀ ਹੈ । ਪੁਲਸ ਅਨੁਸਾਰ ਉਸਦਾ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਹੋਰਨਾਂ ਦੇ ਨਾਲ-ਨਾਲ ਇਲਾਜ ਚੱਲ ਰਿਹਾ ਸੀ । ਦੱਸਣਯੋਗ ਹੈ ਕਿ ਹੁਣ ਤੱਕ ਇੱਕ ਪੁਲਸ ਕਰਮਚਾਰੀ, ਦੋ ਫਾਇਰ ਫਾਈਟਰ, ਫੈਕਟਰੀ ਮਾਲਕ ਦਾ ਪੁੱਤਰ ਅਤੇ ਇੱਕ ਕਰਮਚਾਰੀ ਅੱਗ ਵਿੱਚ ਮਰ ਚੁੱਕੇ ਹਨ ।

ਕਿਹੜੀਆਂ ਦੋ ਫੈਕਟਰੀਆਂ ਵਿਚ ਲੱਗੀ ਸੀ ਅੱਗ

ਪੁਲਸ ਨੇ ਦੱਸਿਆ ਕਿ ਪਿਛਲੇ ਸੋਮਵਾਰ ਨੂੰ ਸੈਕਟਰ-24 ਮੁਜੇਸਰ ਵਿੱਚ ਜੋ ਦੋ ਫੈਕਟਰੀਆਂ ਨੂੰ ਅੱਗ ਲੱਗੀ ਸੀ ਉਹ ਕਾਲਕਾਜੀ ਲੁਬਰੀਕੈਂਟਸ ਅਤੇ ਸਿ਼ਵ ਸਟੀਲ ਕੰਪਨੀ ਹਨ। ਅੱਗ ਲੱਗਣ ਦੀ ਇਸ ਘਟਨਾ ਵਿੱਚ ਤਿੰਨ ਪੁਲਸ ਕਰਮਚਾਰੀ ਅਤੇ ਦੋ ਫਾਇਰ ਫਾਈਟਰਾਂ ਸਮੇਤ ਕੁੱਲ 37 ਲੋਕ ਸੜ ਗਏ । ਪੁਲਸ ਨੇ ਦੱਸਿਆ ਕਿ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਉਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦੋਂ ਕਿ ਬਾਕੀ ਜ਼ਖਮੀਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ।

Read more : ਅਬੋਹਰ ਵਿਖੇ ਸੜਕ ਹਾਦਸੇ ਵਿਚ ਤਿੰਨ ਦੀ ਮੌਤ ਦੋ ਜ਼ਖ਼ਮੀ

LEAVE A REPLY

Please enter your comment!
Please enter your name here