ਨਵੀਂ ਦਿੱਲੀ, 21 ਫਰਵਰੀ 2026 : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (University Grants Commission) ਵਲੋਂ ਭਾਰਤ ਦੇਸ਼ ਦੇ 12 ਸੂਬਿਆਂ ਵਿੱਚ ਫੈਲੀਆਂ 32 ਫਰਜ਼ੀ ਯੂਨੀਵਰਸਿਟੀਆਂ ਨੂੰ ਫਰਜ਼ੀ ਯੂਨੀਵਰਸਿਟੀਆਂ (Fake universities) ਐਲਾਨ ਦਿੱਤਾ ਹੈ ।
ਕੀ ਆਖਿਆ ਹੈ ਯੂ. ਜੀ. ਸੀ. ਨੇ ਵਿਦਿਆਰਥੀਆਂ ਨੂੰ
ਯੂ. ਜੀ. ਸੀ. ਜਿਸ ਵਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਵਲੋਂ ਜਿਥੇ ਦੇਸ਼ ਦੇ 12 ਸੂਬਿਆਂ ਦੀਆਂ 32 ਦੇ ਕਰੀਬ ਯੂਨੀਵਰਸਿਟੀਆਂ ਨੂੰ ਫਰਜ਼ੀ ਐਲਾਨਿਆਂ ਗਿਆ ਹੈ ਦੇ ਚਲਦਿਆਂ ਵਿਦਿਆਰਥੀਆਂ ਨੂੰ ਆਖਿਆ ਹੈ ਕਿ ਉਹ ਦਾਖਲਾ ਨਾ ਲੈਣ । ਯੂ. ਜੀ. ਸੀ. ਅਨੁਸਾਰ ਜਿਨ੍ਹਾਂ ਸੰਸਥਾਵਾਂ ਨੂੰ ਯੂ. ਜੀ. ਸੀ. ਐਕਟ (U. G. C. Act) ਤਹਿਤ ਕੋਈ ਮਾਨਤਾ ਪ੍ਰਾਪਤ ਨਹੀਂ ਹੈ ਇਹ ਡਿਗਰੀ (Degree) ਦੇਣ ਦਾ ਕੋਈ ਕਾਨੂੰਨੀ ਅਧਿਕਾਰ (Legal rights) ਨਹੀਂ ਰੱਖਦੀਆਂ ਹਨ ।
ਪਹਿਲਾਂ ਸੀ ਕਿੰਨੀ ਗਿਣਤੀ ਤੇ ਹੁਣ ਹੋ ਗਈ ਹੈ ਕਿੰਨੀ
ਦੇਸ਼ ਭਰ ਵਿਚ ਯੂਨੀਵਰਸਿਟੀਆਂ ਦੇ ਫਰਜ਼ੀ ਹੋਣ ਦੀ ਗਿਣਤੀ ਵੱਲ ਨਜ਼ਰ ਦੌੜਾਈ ਜਾਵੇ ਤਾਂ ਜਿਥੇ ਇਨ੍ਹਾਂ ਦੀ ਪਹਿਲਾਂ 20 ਸੀ ਉੇਥੇ ਹੁਣ ਦੋ ਸਾਲਾਂ ਵਿਚ ਇਹ ਗਿਣਤੀ ਵਧ ਕੇ 20 ਤੋਂ 32 ਹੋ ਗਈ ਹੈ । ਜੋ ਸੂਚੀ ਯੂ. ਜੀ. ਸੀ. (U. G. C.) ਨੇ ਜਾਰੀ ਕੀਤੀ ਹੈ ਤਹਿਤ ਹਰਿਆਣਾ, ਰਾਜਸਥਾਨ, ਝਾਰਖੰਡ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਨਵੇਂ ਰਾਜ ਵੀ ਸ਼ਾਮਲ ਹੋ ਗਏ ਹਨ । ਬੈਂਗਲੁਰੂ ਦੀ ਗਲੋਬਲ ਹਿਊਮਨ ਪੀਸ ਯੂਨੀਵਰਸਿਟੀ ਬਾਰੇ ਯੂ. ਜੀ. ਸੀ. ਨੇ ਵਿਸ਼ੇਸ਼ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਨੂੰ ਯੂਨੀਵਰਸਿਟੀ ਵਜੋਂ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ ।
Read More : ਪੰਜਾਬ ਸਰਕਾਰ ਨੇ ਤਿੰਨ ਤੱਕ ਕਾਲਜ ਯੂਨੀਵਰਸਿਟੀਆਂ ਵੀ ਕੀਤੀਆਂ ਬੰਦ









