ਸੁਪਰੀਮ ਕੋਰਟ ਦੇ ਹੁਕਮ `ਤੇ ਫਿਲਮ ਤੋਂ `ਘੂਸਖੋਰ ਪੰਡਤ` ਦਾ ਨਾਮ ਹਟਾਇਆ

0
38
Supreme Court

ਨਵੀਂ ਦਿੱਲੀ, 20 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਹੁਕਮ ‘ਤੇ ਫਿਲਮ ਤੋਂ `ਘੂਸਖੋਰ ਪੰਡਤ (Ghuskhor Pandit) ਨਾਂ ਹਟਾ ਦਿੱਤਾ ਗਿਆ ਹੈ ।

ਸੁਪਰੀਮ ਕੋਰਟ ਨੇ ਕਰ ਦਿੱਤਾ ਪਟੀਸ਼ਨ ਦਾ ਨਿਪਟਾਰਾ

ਫਿਲਮ ਨਿਰਮਾਤਾ ਨੀਰਜ ਪਾਂਡੇ (Filmmaker Neeraj Pandey) ਵੱਲੋਂ `ਘੁਸਖੋਰ ਪੰਡਤ` ਸਿਰਲੇਖ ਅਤੇ ਉਸ ਨਾਲ ਜੁੜੀ ਸਾਰੀ ਪ੍ਰਚਾਰ ਸਮੱਗਰੀ ਵਾਪਸ ਲਏ ਜਾਣ ਦੀ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਫਿਲਮ ਦੇ ਖ਼ਿਲਾਫ ਦਾਇਰ ਪਟੀਸ਼ਨ (Petition) ਦਾ ਵੀਰਵਾਰ ਨੂੰ ਨਿਪਟਾਰਾ ਕਰ ਦਿੱਤਾ । ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਉੱਜਵਲ ਭਈਆਂ ਦੀ ਬੈਂਚ ਨੇ ਪਾਂਡੇ ਦੇ ਹਲਫਨਾਮੇ ਨੂੰ ਰਿਕਾਰਡ `ਤੇ ਲੈਣ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਇਹ ਵਿਵਾਦ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ ।

ਕਿਸ ਵਲੋਂ ਦਾਇਰ ਕੀਤੀ ਗਈ ਸੀ ਪਟੀਸ਼ਨ

ਇਹ ਪਟੀਸ਼ਨ ‘ਬ੍ਰਾਹਮਣ ਸਮਾਜ ਆਫ਼ ਇੰਡੀਆ`(Brahmin Society of India) ਦੇ ਰਾਸ਼ਟਰੀ ਸੰਗਠਨ ਸਕੱਤਰ ਅਤੁਲ ਮਿਸ਼ਰਾ ਨੇ ਦਾਇਰ ਕੀਤੀ ਸੀ ਅਤੇ ਇਸ ‘ਚ ਫਿਲਮ ਦੇ ਰਿਲੀਜ਼ ‘ਤੇ ਰੋਕ ਲਾਏ ਜਾਣ ਦੀ ਅਪੀਲ ਕੀਤੀ ਗਈ ਸੀ । ਜਸਟਿਸ ਨਾਗਰਤਨਾ ਨੇ ਸੁਣਵਾਈ ਦੌਰਾਨ ਕਿਹਾ ਕਿ ‘ਪੰਡਤ`ਸ਼ਬਦ ਤੋਂ ਕੋਈ ਇਤਰਾਜ਼ ਨਹੀਂ ਸੀ, ਇਤਰਾਜ਼ `ਪੰਡਤ` ਦੇ ਨਾਲ `ਘੁਸਖੋਰ` ਸ਼ਬਦ ਦੀ ਵਰਤੋਂ ਤੋਂ ਸੀ । ਚੋਟੀ ਦੀ ਅਦਾਲਤ ਨੇ 12 ਫਰਵਰੀ ਨੂੰ ਨੀਰਜ ਪਾਂਡੇ ਨੂੰ ਉਨ੍ਹਾਂ ਦੀ ਫਿਲਮ ਦੇ ਸਿਰਲੇਖ ਨੂੰ ਲੈ ਕੇ ਝਾੜ ਪਾਈ ਸੀ ਅਤੇ ਕਿਹਾ ਸੀ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਸਮਾਜ ਦੇ ਕਿਸੇ ਵਰਗ ਨੂੰ ਅਪਮਾਨਿਤ ਨਹੀਂ ਕੀਤਾ ਜਾ ਸਕਦਾ ।

Read More : ਘੂਸਖੋਰ ਪੰਡਤ ਫਿਲਮ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਦੋ-ਟੁੱਕ

LEAVE A REPLY

Please enter your comment!
Please enter your name here