ਨਵੀਂ ਦਿੱਲੀ, 20 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ (District Hoshiarpur) ਦੇ ਵਸਨੀਕ ਪਰਗਨ ਸਿੰਘ ਜੋ ਕਿ ਪਤਨੀ ਸਮੇਤ ਪੁੱਤਰ ਨੂੰ ਮਿਲਣ ਲਈ ਇਟਲੀ ਜਾ ਰਹੇ ਸਨ ਦੀ ਜਹਾਜ਼ ਵਿਚ ਹੀ ਮੌਤ (Death) ਹੋ ਗਈ ਹੈ ।
ਕੀ ਕਾਰਨ ਰਿਹਾ ਪਰਗਨ ਸਿੰਘ ਦੀ ਮੌਤ ਦਾ
ਮਿਲੀ ਜਾਣਕਾਰੀ ਅਨੁਸਾਰ ਪਰਗਨ ਸਿੰਘ ਦਿੱਲੀ ਹਵਾਈ ਅੱਡੇ ਤੋਂ ਆਪਣੇ ਇਟਲੀ ਬੈਠੇ ਪੁੱਤਰ ਨੂੰ ਮਿਲਣ ਲਈ ਜਦੋਂ ਜਹਾਜ਼ ਰਾਹੀਂ ਇਟਲੀ ਜਾ ਰਹੇ ਸਨ ਤਾਂ ਉਡਾਣ ਭਰਨ ਦੇ ਥੋੜੇ ਸਮੇਂ ਬਾਅਦ ਹੀ ਪਰਗਨ ਸਿੰਘ ਦੀ ਤਬੀਅਤ ਖਰਾਬ (Feeling unwell) ਹੋ ਗਈ, ਜਿਸ ਤੇ ਜਦੋਂ ਯਾਤਰੀਆਂ ਦੇ ਹਵਾਈ ਜਹਾਜ਼ ਦੇ ਸਟਾਫ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਜਾਂਚ ਤੋਂ ਬਾਅਦ ਪਰਗਨ ਨੂੰ ਮ੍ਰਿਤਕ ਐਲਾਨ ਦਿੱਤਾ । ਪਰਗਨ ਸਿੰਘ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ (heart attack) ਦੱਸਿਆ ਜਾ ਰਿਹਾ ਹੈ ।
ਕੀ ਦੱਸਿਆ ਪਰਗਨ ਸਿੰਘ ਦੇ ਪੁੱਤਰ ਨੇ
ਹੁਸਿ਼ਆਰਪੁਰ ਦੇ ਟਾਂਡਾ ਦੇ ਮੂਨਕ ਖੁਰਦ ਪਿੰਡ ਦਾ ਵਸਨੀਕ ਪਰਗਨ ਸਿੰਘ (Pargan Singh) ਦੇ ਪੁੱਤਰ ਨੇ ਦੱਸਿਆ ਕਿ ਮਾਪਿਆਂ ਨੇ ਪਹਿਲਾਂ 15 ਫਰਵਰੀ ਨੂੰ ਫਲਾਈਟ ਪਕੜਨੀ ਸੀ ਪਰ ਪਿਤਾ ਦੇ ਬੇਹੋਸ਼ ਹੋ ਜਾਣ ਤੇ ਮੈਡੀਕਲ ਜਾਂਚ (Medical examination) ਤੋਂ ਬਾਅਦ ਫਿਰ 16 ਫਰਵਰੀ ਨੂੰ ਫਲਾਈਟ ਪਕੜਨ ਦਿੱਲੀ ਪਹੁੰਚੇ ਸਨ ਕਿਉਂਕਿ ਉਨ੍ਹਾਂ ਨੂੰ ਅਗਲੇ ਦਿਨ ਉਡਾਣ ਲਈ ਫਿਟ-ਟੂ ਫਲਾਈ ਦਾ ਸਰਟੀਫਿਕੇਟ ਵੀ ਮਿਲ ਗਿਆ ਸੀ ਪਰ ਫਲਾਈਟ ਦੇ ਉਡਾਣ ਭਰਨ ਤੋਂ ਬਾਅਦ ਇਹ ਘਟਨਾਕ੍ਰਮ ਵਾਪਰ ਗਿਆ । ਜਿਸ ਨਾਲ ਇਕ ਵਾਰ ਤਾਂ ਸਭ ਕੁੱਝ ਖਤਮ ਜਿਹਾ ਹੋ ਗਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ।
Read More : ਦਿਲ ਦਾ ਦੌਰਾ ਪੈਣ ਕਾਰਨ ਯੂ. ਕੇ. ਵਿਚ ਹੋਈ ਪੰਜਾਬੀ ਨੌਜਵਾਨ ਦੀ ਮੌਤ









