ਮੋਹਾਲੀ, 19 ਫਰਵਰੀ 2026 : ਪੰਜਾਬ ਦੇ ਚੰਡੀਗੜ੍ਹ ਤੇ ਮੋਹਾਲੀ ਵਿਖੇ ਬੂੰਦਾਬਾਂਦੀ ਹੋਣ ਨਾਲ ਇਕ ਵਾਰ ਤਾਂ ਮੌਸਮ (Weather) ਠੰਢਾ ਠਾਰ ਜਿਹਾ ਹੋਣ ਨਾਲ ਦਿਨ ਵੇਲੇ ਵਧ ਰਹੇ ਤਾਪਮਾਨ ਤੋਂ ਕੁੱਝ ਰਾਹਤ ਮਿਲੀ ਹੈ ।
ਕਦੋਂ ਤੱਕ ਰਹੇਗਾ ਮੌਸਮ ਖੁਸ਼ਕ
ਮੌਸਮ ਵਿਭਾਗ (Meteorological Department) ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੌਸਮ 2 ਫਰਵਰੀ ਤੱਕ ਖੁ਼ਸ਼ਕ ਰਹਿਣ ਦੀਆਂ ਸੰਭਾਵਨਾਵਾਂ ਹਨ ਦੇ ਚਲਦਿਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਨਾਲ ਮੌਸਮ ਠੰਢਾ ਹੋ ਗਿਆ ਹੈ । ਅੱਜ ਮੁਹਾਲੀ ਸਮੇਤ ਕਈ ਥਾਈਂ ਬੂੰਦਾਬਾਂਦੀ ਹੋਈ ਹੈ । ਇਸ ਖੁਸ਼ਕ ਮੌਸਮ (Dry weather) ਦੇ ਚਲਦਿਆਂ ਬੇਸ਼ਕ ਮੀਂਹ ਜਾਂ ਧੁੰਦ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਸ ਦੌਰਾਨ ਉੱਤਰੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਦਿਨ ਵੇਲੇ ਸੂਰਜ ਚਮਕੇਗਾ ਪਰ ਠੰਢਕ ਦਾ ਅਹਿਸਾਸ ਹੋਵੇਗਾ ।
ਕੀ ਦੱਸਿਆ ਮੌਸਮ ਵਿਭਾਗ ਦੇ ਡਾਇਰੈਕਟਰ ਨੇ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਸਿੰਘ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ (Temperature) ਵਿੱਚ ਲਗਭਗ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਉਮੀਦ ਹੈ । ਇਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਆਉਣ ਦੀ ਉਮੀਦ ਨਹੀਂ ਹੈ। ਇਸ ਦੇ ਨਾਲ ਹੀ, ਅਗਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਘੱਟ ਸਕਦਾ ਹੈ । ਇਸ ਤੋਂ ਬਾਅਦ, ਅਗਲੇ 3 ਦਿਨਾਂ ਵਿੱਚ 2 ਤੋਂ 4 ਡਿਗਰੀ ਦਾ ਵਾਧਾ ਹੋ ਸਕਦਾ ਹੈ । ਇਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ।
Read More : ਮੌਸਮ ਵਿਭਾਗ ਮੁਤਾਬਕ ਦੇਖੋਂ ਕਿਸ ਦਿਨ ਪੈ ਸਕਦਾ ਮੀਂਹ









