ਅਮਰੀਕਾ ਵਿਖੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਨੌਜਵਾਨ ਨੇ ਤੋੜਿਆ ਇਲਾਜ ਦੌਰਾਨ ਦਮ

0
27
Gurpreet

ਗੁਰਦਾਸਪੁਰ, 17 ਫਰਵਰੀ 2026 : ਅਮਰੀਕਾ (America) ਵਿਖੇ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ਵਿਚ ਇਲਾਜ ਲਈ ਮੌਤ (Death) ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸਾ (Road accident) ਵਾਪਰਨ ਤੇ ਜ਼ਖ਼ਮੀ ਹੋਣ ਤੇ ਇਲਾਜ ਦੌਰਾਨ ਮੌਤ ਹੋ ਗਈ ਹੈ ਦਾ ਨਾਮ ਗੁਰਪ੍ਰੀਤ ਸਿੰਘ ਹੈ । ਉਕਤ ਨੌਜਵਾਨ ਗੁਰਦਾਸਪੁਰ ਦੇ ਪਿੰਡ ਗੋਹਤ ਪੋਕਰ ਦਾ ਵਸਨੀਕ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ (Gurpreet) ਦਾ ਸੜਕ ਹਾਦਸਾ ਉਸਨੂੰ ਕਾਰ ਚਲਾਉਣ ਵੇਲੇ ਦਿਲ ਦਾ ਦੌਰਾ (heart attack) ਪੈਣ ਕਾਰਨ ਵਾਪਰਿਆ ਸੀ ਤੇ ਇਲਾਜ ਦੌਰਾਨ ਵੀ ਉਹ ਜਿਥੇ ਠੀਕ ਹੋ ਰਿਹਾ ਸੀ ਪਰ ਫਿਰ ਉਸਨੂੰ ਦਿਲ ਦਾ ਦੌਰਾ ਪਿਆ ਤੇ ਉਹ ਦਮ ਤੋੜ ਗਿਆ ।

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕੀ ਦੱਸਿਆ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਬਖਸ਼ ਸਿੰਘ ਅਤੇ ਰਿਸ਼ਤੇਦਾਰ ਕੁਲਦੀਪ ਸਿੰਘ ਤਾਰਾ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ 7 ਫਰਵਰੀ ਨੂੰ ਗੁਰਪ੍ਰੀਤ ਸਿੰਘ ਕੁਝ ਸਵਾਰੀਆਂ ਨੂੰ ਲੈ ਕੇ ਉਹਨਾਂ ਦੀ ਮੰਜਿ਼ਲ ਤੱਕ ਪਹੁੰਚਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਦਿਲ ਦਾ ਦੌਰਾ ਪੈਣ ਕਰਨ ਉਸ ਦੀ ਗੱਡੀ ਸੜਕ ਵਿੱਚ ਡਿਵਾਈਡਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਹਾਦਸ ਗ੍ਰਸਤ ਹੋ ਗਈ । ਇਸ ਹਾਦਸੇ ਵਿੱਚ ਗੁਰਪ੍ਰੀਤ ਸਿੰਘ ਜੇ. ਪੀ. ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਵਿੱਚ ਉਸ ਦੀ ਰੀੜ ਦੀ ਹੱਡੀ ਵੀ ਕਰੈਕ ਹੋ ਗਈ ।

ਮ੍ਰਿਤਕ ਦੇ ਵਾਰਸਾਂ ਨੇ ਕੀਤੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ

ਇਸ ਮੌਕੇ ਮ੍ਰਿਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਲੋਕ ਇਸ ਵੇਲੇ ਅਮਰੀਕਾ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਦੇ ਭਵਿੱਖ ਲਈ ਵੀ ਅਮਰੀਕਾ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਜੇਕਰ ਨਵੇਂ ਜਾਣ ਵਾਲਿਆ ਉੱਤੇ ਪਾਬੰਦੀ ਹੈ ਤਾਂ ਪਹਿਲਾਂ ਪਹੁੰਚ ਚੁੱਕੇ ਜੋ ਕਿ ਘਰ ਬਾਰ ਵੇਚ ਕੇ ਅਤੇ ਜਮੀਨ ਜਾਇਦਾਦਾਂ ਵੇਚ ਕੇ ਉੱਥੇ ਪਹੁੰਚੇ ਹਨ ਉਹਨਾਂ ਨੂੰ ਜਰੂਰ ਉੱਥੇ ਪੱਕੇ ਪੈਰੀ ਉੱਥੋਂ ਦੇ ਵਸਿੰਦਿਆਂ ਦੇ ਤੌਰ ਤੇ ਵਸਾਇਆ ਜਾਵੇ ।

Read More : ਹਰਿਆਣਵੀ ਨੌਜਵਾਨ ਦੀ ਹੋਈ ਸੜਕ ਹਾਦਸੇ ਵਿਚ ਅਮਰੀਕਾ ਵਿਖੇ ਮੌਤ

LEAVE A REPLY

Please enter your comment!
Please enter your name here