ਕੈਪਟਨ ਨੂੰ ਸੰਮੰਨ ਭੇਜਣ ਵਾਲੇ ਈ. ਡੀ. ਦੇ ਜੁਆਇੰਟ ਡਾਇਰੈਕਟਰ ਦਾ ਹੋਇਆ ਤਬਾਦਲਾ

0
27
Captain Amrinder

ਜਲੰਧਰ, 13 ਫਰਵਰੀ 2026 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੇ ਜਲੰਧਰ ਦਫ਼ਤਰ ਵਿਖੇ ਤਾਇਨਾਤ ਜੁਆਇੰਟ ਡਾਇਰੈਕਟਰ ਰਵੀ ਤਿਵਾੜੀ ਦਾ ਤਬਾਦਲਾ (Transfer) ਕਰ ਦਿੱਤਾ ਗਿਆ ਹੈ ।

ਕਿਥੇ ਕੀਤਾ ਗਿਆ ਹੈ ਤਬਾਦਲਾ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ (Central Investigation Agency) ਈ. ਡੀ. ਦੇ ਜਲੰਧਰ ਦਫ਼ਤਰ ਵਿਖੇ ਤਾਇਨਾਤ ਜਿਸ ਜੁਆਇੰਟ ਡਾਇਰੈਕਟਰ (Joint Director) ਰਵੀ ਤਿਵਾੜੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਬਾਰੇ ਪਤਾ ਚੱਲਿਆ ਹੈ ਦਾ ਤਬਾਦਲਾ ਹੁਣ ਚੇਨਈ ਵਿਖੇ ਕੀਤਾ ਗਿਆ ਹੈ ।

ਦੱਸਣਯੋਗ ਹੈ ਕਿ ਰਵੀ ਤਿਵਾੜੀ (Ravi Tiwari) ਈ. ਡੀ. ਦੇ ਉਹ ਜੁਆਇੰਟ ਡਾਇਰੈਕਟਰ ਹਨ ਜਿਨ੍ਹਾਂ ਵਲੋਂ ਹਾਲ ਹੀ ਵਿਚ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਨੂੰ ਸੰਮੰਨ ਜਾਰੀ ਕੀਤੇ ਗਏ ਸਨ । ਦੱਸਣਯੋਗ ਹੈ ਕਿ ਉਨ੍ਹਾਂ ਦੀ ਥਾਂ ’ਤੇ ਹੁਣ ਆਈ. ਆਰ. ਐਸ. ਦਿਨੇਸ਼ ਪਰਚੁਰੀ ਨੂੰ ਨਵਾਂ ਈ. ਡੀ. ਐਡੀਸ਼ਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ।

Read More : ਪੰਜਾਬ ਸਰਕਾਰ ਨੇ ਖਮਾਣੋ ਤਹਿਸੀਲਦਾਰ ਨੂੰ ਕੀਤਾ ਤੁਰੰਤ ਪ੍ਰਭਾਵ ਨਾਲ ਸਸਪੈਂਡ

LEAVE A REPLY

Please enter your comment!
Please enter your name here