ਪੰਜਾਬ ਸਰਕਾਰ ਨੇ ਖਮਾਣੋ ਤਹਿਸੀਲਦਾਰ ਨੂੰ ਕੀਤਾ ਤੁਰੰਤ ਪ੍ਰਭਾਵ ਨਾਲ ਸਸਪੈਂਡ

0
24
suspend

ਫਤਿਹਗੜ੍ਹ ਸਾਹਿਬ, 13 ਫਰਵਰੀ 2026 : ਪੰਜਾਬ ਸਰਕਾਰ (Punjab Government) ਵਲੋਂ ਹਾਲ ਹੀ ਵਿਚ ਤੁਰੰਤ ਪ੍ਰਭਾਵ ਨਾਲ ਖਮਾਣੋਂ ਤਹਿਸੀਲਦਾਰ ਨੂੰ ਤੁਰੰਤ ਪ੍ਰਭਾਵਤ ਨਾਲ ਮੁਅੱਤਲ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਨੇ ਹੁਕਮ ਜਾਰੀ ਕਰਕੇ ਕੀਤਾ ਹੈ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਜੋ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਖਮਾਣੋਂ ਤਹਿਸੀਲਦਾਰ (Tehsildar Khamano) ਨੂੰ ਸਸਪੈਂਡ ਕੀਤਾ ਹੈ ਨੂੰ ਮੁਅੱਤਲ ਕਰਨ ਦੇ ਹੁਕਮ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ (Secretary Anurag Verma) ਨੇ ਇਕ ਪੱਤਰ ਜਾਰੀ ਕਰਕੇ ਕੀਤੇ ਹਨ। ਜਾਣਕਾਰੀ ਮੁਤਾਬਕ ਮੁਅੱਤਲ ਕੀਤੇ ਗਏ ਤਹਿਸੀਲਦਾਰ ਰਮਨਦੀਪ ਕੌਰ ਨੂੰ ਮੁਅੱਤਲੀ ਉਪਰੰਤ ਹੈਡ ਕੁਆਰਟਰ ਰੋਪੜ ਵਿਖੇ ਤਾਇਨਾਤ ਕਰ ਦਿੱਤਾ ਗਿਆ ਹੈ । ਪੱਤਰ ਵਿਚ ਤਹਿਸੀਲਦਾਰ ਨੂੰ ਮੁਅੱਤਲ (Suspension) ਕੀਤੇ ਜਾਣ ਦਾ ਕਾਰਨ ਪ੍ਰਬੰਧਕੀ ਹਿਤਾਂ ਨੂੰ ਮੁੱਖ ਰੱਖਦਿਆਂ ਕਰਨਾ ਦੱਸਿਆ ਗਿਆ ਹੈ ।

ਕੀ ਕਾਰਨ ਦੱਸਿਆ ਜਾ ਰਿਹਾ ਅਜਿਹਾ ਕਰਨ ਦਾ

ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਰਜਿਸਟਰੀਆਂ ਨੂੰ ਲੈ ਕੇ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਹੈ । ਜਿਸ ਵਿੱਚ ਜਿ਼ਲਾ ਫਤਿਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਦੀ ਤਹਿਸੀਲਦਾਰ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਲੁਧਿਆਣੇ ਜ਼ਿਲ੍ਹਾ ਦੀਆਂ ਗੈਰ ਕਾਨੂੰਨੀ ਰਜਿਸਟਰੀਆਂ ਉਹ ਵੀ ਬਿਨਾਂ ਐਨ. ਓ. ਸੀ. ਤੋਂ ਬਾਰੀ ਜਿਲੇ ਫਤਿਹਗੜ੍ਹ ਸਾਹਿਬ ਵਿੱਚ ਕਰ ਦਿੱਤੀਆਂ । ਜਿਸ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਹੇਠ ਤਹਿਸੀਲਦਾਰ ਰਮਨਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਅਤੇ ਪੰਜਾਬ ਸਰਕਾਰ ਨੇ ਇਸ ਦੀ ਬਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ।

ਰੈਵਿਨਿਊ ਵਿਭਾਗ ਮੁਤਾਬਕ ਨਿਯਮਾਂ ਤੋਂ ਉਲਟ ਜਾ ਕੇ ਕੀਤੀਆਂ ਗਈਆਂ ਹਨ ਰਜਿਸਟਰੀਆਂ

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੈਵਨਿਊ ਵਿਭਾਗ ਦੇ ਨਿਯਮਾਂ ਮੁਤਾਬਿਕ ਰਜਿਸਟਰੀਆਂ ਸਿਰਫ ਜਿਲ੍ਹੇ ਦੇ ਅੰਦਰ ਹੀ ਹੋ ਸਕਦੀਆਂ ਹਨ ਪ੍ਰੰਤੂ ਇੱਥੇ ਤਹਿਸੀਲਦਾਰ ਖਮਾਣੋਂ ਰਮਨਦੀਪ ਕੌਰ ਨੇ ਲੁਧਿਆਣਾ ਜਿ਼ਲ੍ਹੇ ਦੀਆਂ 13 ਰਜਿਸਟਰੀਆਂ ਨਿਯਮਾਂ ਤੋਂ ਉਲਟ ਜਾਕੇ ਗਲਤ ਤਰੀਕੇ ਨਾਲ ਫਤਿਹਗੜ੍ਹ ਸਾਹਿਬ ਜਿ਼ਲ੍ਹੇ ਵਿੱਚ ਕਰ ਦਿੱਤੀਆਂ । ਅੱਗੇ ਹੋਰ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪੌਸ਼ ਏਰੀਏ ਲੁਧਿਆਣਾ ਦੀਆਂ ਰਜਿਸਟਰੀਆਂ ਕਿਤੇ ਵੀ ਨਹੀਂ ਹੋ ਸਕਦੀਆਂ ਅਤੇ ਗੈਰ-ਕਾਨੂੰਨੀ ਕਲੋਨੀਆਂ ਦੇ ਕਮਰਸ਼ੀਅਲ ਰੇਟਾਂ ਦੇ ਪਲਾਟ ਹਨ ਜਿਨ੍ਹਾਂ ਦੀ ਗਿਣਤੀ 13 ਦੱਸੀ ਜਾਂਦੀ ਹੈ ।

Read More : ਮੁਰਾਦਪੁਰਾ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੁਅੱਤਲ

LEAVE A REPLY

Please enter your comment!
Please enter your name here