ਨਹਿਰ ਵਿਚ ਡੁੱਬਣ ਕਾਰਨ ਹੋਈ ਨਵ-ਵਿਆਹੇ ਜੋੜੇ ਦੀ ਮੌਤ

0
24
Death

ਹਰਿਆਣਾ, 7 ਫਰਵਰੀ 2026 : ਜਿਲਾ ਨੂਹ (Noah District) ਦੇ ਜੈਸਿੰਘਪੁਰ ਇਕ ਰਹਿਣ ਵਾਲੇ ਇਕ ਨਵੇਂ ਵਿਆਹੇ ਜੋੜੇ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜਿਸ ਨਵੇਂ ਵਿਆਹੇ ਜੋੜੇ ਦੀ ਗੁੜਗਾਓਂ ਨਹਿਰ ਵਿਚ ਡੁੱਬਣ (Drowning in the canal) ਕਾਰਨ ਮੌਤ ਹੋ ਜਾਣ ਬਾਰੇ ਪਤਾ ਲੱਗਿਆ ਹੈ ਦੀ ਪਛਾਣ ਜੈਸਿੰਘਪੁਰ ਦੇ ਵਸਨੀਕ ਸਾਦਿਕ ਅਤੇ ਉਸਦੀ ਪਤਨੀ ਹੰਸੀਰਾ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਉਕਤ ਘਟਨਾਕ੍ਰਮ ਵੀਰਵਾਰ ਦੇਰ ਸ਼ਾਮ ਵਾਪਰਿਆ ਦੱਸਿਆ ਜਾ ਰਿਹਾ ਹੈ । ਜਿਸਦੀ ਸੂਚਨਾ ਮਿਲਦਿਆਂ ਹੀ ਜੈਸਿੰਘਪੁਰ ਚੌਕੀ ਇੰਚਾਰਜ ਮਹੇਸ਼ ਕੁਮਾਰ ਪੁਲਸ ਫੋਰਸ ਨਾਲ ਮੌਕੇ `ਤੇ ਪਹੁੰਚੇ । ਸਥਾਨਕ ਨਿਵਾਸੀਆਂ ਦੀ ਮਦਦ ਨਾਲ ਪੁਲਸ ਨੇ ਦੋਵੇਂ ਲਾਸ਼ਾਂ ਨਹਿਰ ਵਿੱਚੋਂ ਕੱਢੀਆਂ ਤੇ ਫਿਰ ਜਾਂਚ ਲਈ ਇੱਕ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ । ਜਾਂਚ ਪੂਰੀ ਹੋਣ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਸੀ. ਐਚ. ਸੀ. ਨੂਹ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ।

ਕਿਵੇਂ ਡਿੱਗ ਪਏ ਦੋਵੇਂ ਨਹਿਰ ਵਿਚ

ਹਰਿਆਣਾ ਪੁਲਸ (Haryana Police) ਅਨੁਸਾਰ ਜੈਸਿੰਘਪੁਰ ਦਾ ਰਹਿਣ ਵਾਲਾ ਸਾਦਿਕ ਅਤੇ ਉਸ ਦੀ ਪਤਨੀ ਹੰਸੀਰਾ ਵੀਰਵਾਰ ਸ਼ਾਮ ਨੂੰ ਨਹਿਰ ਦੇ ਕਿਨਾਰੇ ਸੈਰ ਕਰ ਰਹੇ ਸਨ । ਹੰਸੀਰਾ ਫਿਸਲ ਕੇ ਨਹਿਰ ਵਿੱਚ ਡਿੱਗ ਪਈ । ਆਪਣੀ ਪਤਨੀ ਨੂੰ ਡੁੱਬਦਾ ਦੇਖ ਕੇ, ਸਾਦਿਕ ਨੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ । ਨਹਿਰ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਦੋਵੇਂ ਬਾਹਰ ਨਹੀਂ ਆ ਸਕੇ ਅਤੇ ਮੌਕੇ `ਤੇ ਹੀ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਸਾਦਿਕ ਅਤੇ ਹੰਸੀਰਾ ਦਾ ਵਿਆਹ ਸਿਰਫ਼ ਚਾਰ-ਪੰਜ ਮਹੀਨੇ ਪਹਿਲਾਂ ਹੀ ਹੋਇਆ ਸੀ । ਹੰਸੀਰਾ ਦੇ ਪਿਤਾ ਫਿਰੋਜ਼ ਖਾਨ ਦੀ ਸ਼ਿਕਾਇਤ ਦੇ ਆਧਾਰ `ਤੇ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਟੈਂਕ ਦੇ ਅਭਿਆਸ ਦੌਰਾਨ ਨਹਿਰ ਵਿਚ ਡਿੱਗਣ ਕਾਰਨ ਫ਼ੌਜੀ ਜਵਾਨ ਦੀ ਹੋਈ ਮੌਤ

LEAVE A REPLY

Please enter your comment!
Please enter your name here