ਨਵੀਂ ਦਿੱਲੀ, 6 ਫਰਵਰੀ 2026 : ਸਰਕਾਰੀ ਐਰੋਸਪੇਸ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (Government aerospace company Hindustan Aeronautics Limited) (ਐੱਚ. ਏ. ਐੱਲ.) ਨੇ ਕਿਹਾ ਹੈ ਕਿ ਉਹ 5 ਤੇਜਸ ਹਲਕੇ ਲੜਾਕੂ ਜਹਾਜ਼ (Tejas light combat aircraft) ਭਾਰਤੀ ਹਵਾਈ ਫੌਜ ਨੂੰ ਛੇਤੀ ਸੌਂਪਣ ਲਈ ਪੂਰੀ ਤਰ੍ਹਾਂ ਤਿਆਰ ਹੈ ।
ਕਦੋਂ ਕੀਤਾ ਗਿਆ ਸੀ ਸਮਝੌਤਾ
ਰੱਖਿਆ ਮੰਤਰਾਲਾ (Ministry of Defense) ਨੇ ਫਰਵਰੀ 2021 ‘ਚ ਹਵਾਈ ਫੌਜ (Air Force) ਲਈ 83 ਤੇਜਸ ਐੱਮ. ਕੇ.-1-ਏ ਲੜਾਕੂ ਜਹਾਜ਼ ਖਰੀਦਣ ਲਈ ਐੱਚ. ਏ. ਐੱਲ. ਨਾਲ 48,000 ਕਰੋੜ ਰੁਪਏ ਦਾ ਕਰਾਰ ਕੀਤਾ ਸੀ । ਹਾਲਾਂਕਿ ਜੀ. ਈ. ਐਰੋਸਪੇਸ ਵੱਲੋਂ ਇੰਜਣ ਦੀ ਸਪਲਾਈ ਕਈ ਵਾਰ ਸਮਾਂ-ਹੱਦ ਵਧਾਉਣ ਦੇ ਬਾਵਜੂਦ ਨਾ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਸਪਲਾਈ `ਚ ਦੇਰੀ ਹੋ ਰਹੀ ਹੈ ।
ਪੰਜ ਜਹਾਜ਼ ਸਪਲਾਈ ਪੂਰੀ ਤਰ੍ਹਾਂ ਹਨ ਤਿਆਰ
ਐੱਚ. ਏ. ਐੱਲ. (H. A. L.) ਦੀ ਇਕ ਬੁਲਾਰਨ ਨੇ ਦੱਸਿਆ ਕਿ ਐੱਚ. ਏ. ਐੱਲ. ਪੁਸ਼ਟੀ ਕਰਦੀ ਹੈ ਕਿ 5 ਜਹਾਜ਼ ਸਪਲਾਈ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿਨ੍ਹਾਂ ਵਿਚ ਇਕਰਾਰਨਾਮੇ ਦੀਆਂ ਵਿਸ਼ੇਸ਼ਤਾਵਾਂ ਅਨੁਸਾਰ ਪ੍ਰਮੁੱਖ ਸਮਰੱਥਾਵਾਂ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ 9 ਵਾਧੂ ਜਹਾਜ਼ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਪ੍ਰੀਖਣ ਵੀ ਹੋ ਚੁੱਕਾ ਹੈ । ਜੀ. ਈ. ਤੋਂ ਇੰਜਣ ਪ੍ਰਾਪਤ ਹੁੰਦਿਆਂ ਹੀ ਇਹ ਜਹਾਜ਼ (Airoplane) ਸਪਲਾਈ ਲਈ ਤਿਆਰ ਹੋ ਜਾਣਗੇ ।
Read More : ਫੌਜ ਦਾ ਸਿਖਲਾਈ ਜਹਾਜ਼ ਅਚਾਨਕ ਹੀ ਧਰਤੀ ਤੇ ਡਿੱਗਿਆ









