ਮਾਮਲਾ 40 ਹਜ਼ਾਰ ਕਰੋੜ ਰੁਪਏ ਦੀ ਧੋਖਾਦੇਹੀ ਦਾ

0
33
Anil Ambani

ਨਵੀਂ ਦਿੱਲੀ, 5 ਫਰਵਰੀ 2026 : ਸੁਪਰੀਮ ਕੋਰਟ (Supreme Court) ਨੇ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਅਨਿਲ ਧੀਰੂਭਾਈ ਅੰਬਾਨੀ ਸਮੂਹ (ਏ. ਡੀ. ਏ. ਜੀ.), ਅਨਿਲ ਅੰਬਾਨੀ (Anil Ambani) ਅਤੇ ਸਮੂਹ ਦੀਆਂ ਕੰਪਨੀਆਂ ਨਾਲ ਜੁੜੀ ਕਥਿਤ 40,000 ਕਰੋੜ ਰੁਪਏ ਦੀ ਬੈਂਕਿੰਗ ਅਤੇ ਕਾਰਪੋਰੇਟ ਧੋਖਾਦੇਹੀ ਮਾਮਲੇ ‘ਚ `ਬਿਨਾਂ ਕਾਰਨ ਦੇਰੀ` ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਅਤੇ ਇਸ ਸਬੰਧੀ ਨਿਰਪੱਖ ਤੇ ਤੁਰੰਤ`ਜਾਂਚ (Fair and prompt investigation) ਦੇ ਹੁਕਮ ਦਿੱਤੇ ।

ਪਟੀਸ਼ਨਰ ਨੇ ਪ੍ਰਗਟਾਇਆ ਅਨਿਲ ਅੰਬਾਨੀ ਦੇ ਦੇਸ਼ ਛੱਡ ਕੇ ਜਾਣ ਦਾ ਖੁਦਸ਼ਾ

ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਪਟੀਸ਼ਨਰ (Petitioner) ਅਤੇ ਸਾਬਕਾ-ਨੌਕਰਸ਼ਾਹ ਈ. ਏ. ਐੱਸ. ਸ਼ਰਮਾ ਦੇ ਅਨਿਲ ਅੰਬਾਨੀ ਦੇ ਦੇਸ਼ ਛੱਡ ਕੇ ਜਾਣ ਦਾ ਖਦਸ਼ਾ ਪ੍ਰਗਟਾਏ ਜਾਣ ‘ਤੇ ਅੰਬਾਨੀ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਚੋਟੀ ਦੀ ਅਦਾਲਤ ਨੂੰ ਭਰੋਸਾ ਦਿੱਤਾ ਰੁਪਏ ਕਿ ਉਹ ਉਸ ਦੀ (ਅਦਾਲਤ ਮਾਮਲਾ ਦੀ) ਪੂਰਵ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡਣਗੇ ।

ਸੁਪਰੀਮ ਕੋਰਟ ਦੇ ਵੱਖ-ਵੱਖ ਜੱਜਾਂ ਦੇ ਬੈਂਚ ਨੇ ਮੰਗੀ ਨਵੀਂ ਸਥਿਤੀ ਰਿਪੋਰਟ

ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੁਆਇਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ. ਪੰਚੌਲੀ ਦੀ ਬੈਂਚ ਨੇ ਅੰਬਾਨੀ ਅਤੇ ਏ. ਡੀ. ਏ. ਜੀ. ਕੰਪਨੀਆਂ ਦੇ ਖਿ਼ਲਾਫ ਜਾਰੀ ਜਾਂਚ ‘ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਕੀਤੀ ਗਈ ਤਰੱਕੀ ‘ਤੇ 4 ਹਫਤੇ ਦੇ ਅੰਦਰ ਨਵੀਂ ਸਥਿਤੀ ਰਿਪੋਰਟ ਮੰਗੀ ਹੈ । ਬੈਂਚ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ. ਬੀ. ਆਈ. (C. B. I.) ਦੋਵੇਂ ਹੀ ਜਾਂਚ ਏਜੰਸੀਆਂ ਨੇ ਜਾਂਚ ਸ਼ੁਰੂ ਕਰਨ ‘ਚ ਪਹਿਲਾਂ ਹੀ ਸਮਾਂ ਲੈ ਲਿਆ ਹੈ । ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਦੋਵੇਂ ਜਾਂਚ ਏਜੰਸੀਆਂ ਉਚਿਤ ਕਾਰਵਾਈ ਕਰਨਗੀਆਂ ।

Read More : ਉਦਯੋਗਪਤੀ ਅਨਿਲ ਅੰਬਾਨੀ ਨੂੰ ਵੱਡਾ ਝਟਕਾ, ਸ਼ੇਅਰ ਬਾਜ਼ਾਰ ਤੋਂ ਲੱਗੀ 5 ਸਾਲ ਲਈ ਪਾਬੰਦੀ

LEAVE A REPLY

Please enter your comment!
Please enter your name here