ਨਵੀਂ ਦਿੱਲੀ, 5 ਫਰਵਰੀ 2026 : ਇੱਥੋਂ ਦੀ ਪੱਛਮੀ (ਵੈਸਟ) ਜਿ਼ਲਾ ਪੁਲਸ ਨੇ ਸਾਈਬਰ ਫਰਾਡ (Cyber fraud) ‘ਤੇ ਸਿ਼ਕੰਜਾ ਕੱਸਦੇ ਹੋਏ 8 ਸੂਬਿਆਂ ਵਿਚ ਛਾਪੇਮਾਰੀ ਕਰ ਕੇ 55 ਸਾਈਬਰ ਠੱਗਾਂ (Cyber thugs) ਨੂੰ ਗ੍ਰਿਫ਼ਤਾਰ ਕੀਤਾ ਹੈ ।
ਇਕ ਮਹੀਨੇ `ਚ 4.84 ਕਰੋੜ ਦੀ ਧੋਖਾਦੇਹੀ ਦਾ ਖੁਲਾਸਾ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 20 ਮਾਮਲੇ ਸੁਲਝਾਏ ਗਏ ਹਨ । ਜਨਵਰੀ ਮਹੀਨੇ ‘ਚ ਕੀਤੀ ਗਈ ਇਸ ਕਾਰਵਾਈ ‘ਚ 4.84 ਕਰੋੜ ਰੁਪਏ ਦੀ ਧੋਖਾਦੇਹੀ ਦਾ ਪਤਾ ਲੱਗਾ ਹੈ । ਅਦਾਲਤ ਦੇ ਹੁਕਮਾਂ ‘ਤੇ ਪੁਲਸ ਨੇ 39 ਲੱਖ ਰੁਪਏ ਪੀੜਤਾਂ ਨੂੰ ਵਾਪਸ ਕਰ ਦਿੱਤੇ ਹਨ ।
ਡੀ. ਸੀ. ਪੀ. (ਵੈਸਟ) ਦਰਾੜੇ ਸ਼ਰਦ ਭਾਸਕਰ ਨੇ ਕੀ ਦੱਸਿਆ
ਵੈਸਟ ਡੀ. ਸੀ. ਪੀ. ਦਰਾੜੇ ਸ਼ਰਦ ਭਾਸਕਰ ਨੇ ਦੱਸਿਆ ਕਿ ਜਨਵਰੀ ਮਹੀਨੇ ਵਿਚ ਸਾਈਬਰ ਥਾਣਾ ਪੁਲਸ (Cyber police station) ਨੇ ਸਾਈਬਰ ਅਪਰਾਧ ਨਾਲ ਸਬੰਧਤ ਸਿ਼ਕਾਇਤਾਂ ‘ਤੇ ਕਾਰਵਾਈ ਕਰਦਿਆਂ ਤਾਮਿਲਨਾਡੂ, ਮਹਾਰਾਸ਼ਟਰ, ਝਾਰਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਛਾਪੇਮਾਰੀ ਕਰ ਕੇ ਸਾਈਬਰ ਠੱਗੀ ਦੇ ਸਿੰਡੀਕੇਟ (Cyber fraud syndicate) ਨਾਲ ਜੁੜੇ 55 ਲੋਕਾਂ ਨੂੰ ਕਾਬੂ ਕੀਤਾ । ਇਸ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 125 ਮੋਬਾਈਲ ਫ਼ੋਨ, 450 ਸਿਮ ਕਾਰਡ, 50 ਤੋਂ ਵੱਧ ਏ. ਟੀ. ਐੱਮ./ਡੈਬਿਟ ਕਾਰਡ, ਚੈੱਕ ਬੁੱਕਾਂ ਅਤੇ 4 ਲੱਖ ਦੀ ਨਕਦੀ ਸਮੇਤ ਇਕ ਵਾਹਨ ਵੀ ਜ਼ਬਤ ਕੀਤਾ ਗਿਆ ਹੈ ।
Read More : ਸਾਈਬਰ ਕ੍ਰਾਈਮ ਦੇ ਵੱਡੇ ਗਿਰੋਹ ਦਾ ਪਰਦਾਫ਼ਾਸ਼, ਪੁਲਿਸ ਨੇ 5 ਵਿਅਕਤੀ ਕੀਤੇ ਗ੍ਰਿਫਤਾਰ









