ਕੁਰੂਕਸ਼ੇਤਰ, 4 ਫਰਵਰੀ 2026 : ਹਰਿਆਣਾ (Haryana) ਵਿਖੇ ਬਣੀ ਐਸ. ਵਾਈ. ਐਲ. ਨਹਿਰ (S. Y. L. Canal) ਵਿਚ ਇਕ ਤੇਜ਼ ਰਫ਼ਤਾਰ ਕਾਰ ਦੇ ਸੰਤੁਲਨ ਗੁਆਉਣ ਤੋਂ ਬਾਅਦ ਡਿੱਗਣ ਕਾਰਨ ਲੜਕੀ ਦੀ ਮੌਤ ਤੇ ਲੜਕੇ ਦੇ ਲਾਪਤਾ ਹੋਣ ਦਾ ਪਤਾ ਚੱਲਿਆ ਹੈ ।
ਕੌਣ ਹਨ ਦੋਵੇਂ ਜਣੇ ਜੋ ਕਾਰ ਵਿਚ ਸਵਾਰ ਸਨ
ਮਿਲੀ ਜਾਣਕਾਰੀ ਅਨੁਸਾਰ ਜੋ ਹਰਿਆਣਾ ਦੇ ਕੁਰੂਕਸ਼ੇਤਰ (Kurukshetra) ਵਿਖੇ ਤੇਜ ਰਫ਼ਤਾਰ ਕਾਰ (Fast car) ਬੈਂਲੇਂਸ ਗੁਆਉਣ ਕਾਰਨ ਨਹਿਰ ਵਿਚ ਜਾ ਡਿੱਗੀ ਵਿਚ 22 ਸਾਲਾ ਵਰੁਣ ਸਿੰਗਲਾ ਅਤੇ ਉਸਦੀ ਦੋਸਤ ਆਰੂਸ਼ੀ ਸ਼ਾਮਲ ਸੀ । ਵਰੁਣ ਸਿੰਗਲਾ ਪਿਹੋਵਾ ਸ਼ਹਿਰ ਦੀ ਸ਼ਾਸਤਰੀ ਕਾਲੋਨੀ ਦਾ ਵਸਨੀਕ ਹੈ ਤੇ ਦੋਵੇਂ ਜਣੇ ਸਵਿਫਟ ਕਾਰ ਵਿਚ ਕੁਰੂਕਸ਼ੇਤਰ ਜਾ ਰਹੇ ਸਨ ਕਿ ਰਾਹ ਵਿਚ ਕਾਰ ਨਹਿਰ ਵਿਚ ਡਿੱਗ ਗਈ । ਗੱਡੀ ਚਲਾ ਰਿਹਾ ਨੌਜਵਾਨ ਜੋ ਕਿ ਤੇਜ਼ ਪਾਣੀ ਦੇ ਵਹਾਅ ਵਿਚ ਕਿਧਰੇ ਵਗ ਗਿਆ ਦੀ ਭਾਲ ਲਈ ਗੋਤਾਖੋਰਾਂ (Divers) ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾ ਰਹੀ ਹੈ ।
ਕੀ ਆਖਿਆ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ
ਵਰੁਣ ਸਿੰਗਲਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਵਰੁਣ ਇਕੱਲਾ ਹੀ ਘਰੋਂ ਨਿਕਲਿਆ ਸੀ । ਉਨ੍ਹਾਂ ਨੂੰ ਨਹੀਂ ਪਤਾ ਕਿ ਕੁੜੀ ਉਨ੍ਹਾਂ ਦੇ ਪੁੱਤਰ ਦੀ ਕਾਰ ਵਿੱਚ ਕਿਥੋਂ ਤੇ ਕਿਵੇਂ ਚੜ੍ਹੀ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਇੱਕੋ ਕਲੋਨੀ ਦੇ ਰਹਿਣ ਵਾਲੇ ਸਨ। ਨੌਜਵਾਨ ਕਾਰ ਦੀ ਖਿੜਕੀ ਟੁੱਟਣ ਕਾਰਨ ਕਾਰਨ ਬਾਹਰ ਨਿਕਲ ਕੇ ਪਾਣੀ ਦੇ ਤੇਜ਼ ਵਹਾਅ (Fast flow of water) ਵਿਚ ਵਹਿ ਗਿਆ, ਜਦੋਂ ਕਿ ਮੁਟਿਆਰ ਅੰਦਰ ਫਸ ਗਈ ।
Read More : ਕਾਰ ਦੇ ਨਹਿਰ ਵਿਚ ਡਿੱਗਣ ਕਰਕੇ ਹੋਈ 5 ਦੀ ਮੌਤ









