ਸਮਹਿਕ ਜਬਰ-ਜ਼ਨਾਹ ਪਿੱਛੋਂ ਬੱਚੀ ਦੀ ਹੱਤਿਆ ਕਰਕੇ ਲਾਸ਼ ਤੀਜੀ ਮੰਜ਼ਿਲ ਤੋਂ ਸੁੱਟੀ

0
42
Rape

ਸਿਕੰਦਰਾਬਾਦ, 5 ਜਨਵਰੀ 2026 : ਉਦਯੋਗਿਕ ਖੇਤਰ ਦੇ ਇਕ ਪਿੰਡ ਤੋਂ ਭਿਆਨਕ ਘਟਨਾ ਸਾਹਮਣੇ ਆਈ ਹੈ । ਜਿਸ ਤਹਿਤ 2 ਨੌਜਵਾਨਾਂ ਨੇ 6 ਸਾਲ ਦੀ ਇਕ ਬੱਚੀ ਨਾਲ ਸਮੂਹਿਕ ਜਬਰ-ਜਨਾਹ (Gang rape) ਕੀਤਾ । ਫਿਰ ਉਨ੍ਹਾਂ ਉਸ ਦੀ ਗਲਾ ਘੁੱਟ ਕੇ ਹੱਤਿਆ (Murder by strangulation) ਕਰ ਦਿੱਤੀ । ਆਪਣੀ ਪਛਾਣ ਲੁਕਾਉਣ ਲਈ ਮੁਲਜ਼ਮਾਂ ਨੇ ਉਸ ਦੀ ਲਾਸ਼ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤੀ । ਘਟਨਾ ਦੇ ਸਿਰਫ਼ ਸਾਢੇ 6 ਘੰਟਿਆਂ ਅੰਦਰ ਪੁਲਸ ਨੇ ਦੋਵਾਂ ਦੀ ਲੱਤ ‘ਚ ਗੋਲੀ (Bullet in the leg) ਮਾਰ ਦਿੱਤੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ।

ਦੋਹਾਂ ਮੁਲਜ਼ਮਾਂ ਦੇ ਪੈਰ ‘ਚ ਲੱਗੀ ਗੋਲੀ

ਇਹ ਘਟਨਾ ਉਦਯੋਗਿਕ ਖੇਤਰ ਪੁਲਸ ਸਟੇਸ਼ਨ ਸਿਕੰਦਰਾਬਾਦ (Secunderabad) ‘ਚ ਵਾਪਰੀ । ਬੱਚੀ ਦਾ ਪਰਿਵਾਰ ਮੂਲ ਰੂਪ ‘ਚ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ । ਸ਼ਾਮ ਨੂੰ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਕਿ ਗੁਆਂਢ ‘ਚ ਰਹਿਣ ਵਾਲੇ ਰਾਜੂ ਤੇ ਵੀਰੂ ਨੇ ਉਸ ਨੂੰ ਆਪਣੇ ਕਮਰੇ ‘ਚ ਬੁਲਾਇਆ ਤੇ ਦੋਵਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ । ਜਦੋਂ ਬੱਚੀ ਨੇ ਰੌਲਾ ਪਾਇਆ ਤਾਂ ਉਨ੍ਹਾਂ ਉਸ ਦਾ ਸਿਰਹਾਣੇ ਨਾਲ ਗਲਾ ਘੁੱਟ ਦਿੱਤਾ । ਗਲਾ ਘੁੱਟਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਿਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਰਿਪੋਰਟ ‘ਚ ਗਰਦਨ ਦੀ ਹੱਡੀ ਟੁੱਟਣ, ਸਰੀਰ ‘ਚ ਕਈ ਫੈਕਚਰ ਹੋਣ, ਕਈ ਥਾਵਾਂ ‘ਤੇ ਝਰੀਟਾਂ ਤੇ ਗੁਪਤ ਅੰਗ ‘ਚ ਗੰਭੀਰ ਸੱਟਾਂ ਦੀ ਪੁਸ਼ਟੀ ਹੋਈ ।

Read More : ਹਰਿਦੁਆਰ ‘ਚ ਬਿਮਾਰੀ ਠੀਕ ਕਰਨ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ

LEAVE A REPLY

Please enter your comment!
Please enter your name here