ਰਾਂਚੀ, 21 ਦਸੰਬਰ 2025 : ਝਾਰਖੰਡ ਦੇ ਸਿਹਤ ਮੰਤਰੀ (Jharkhand Health Minister) ਇਰਫਾਨ ਅੰਸਾਰੀ ਨੇ ਕਿਹਾ ਕਿ ਨਿਯੁਕਤੀ ਪੱਤਰ ਵੰਡੇ ਜਾਣ ਦੌਰਾਨ ਹੋਏ ਹਿਜਾਬ ਵਿਵਾਦ (Hijab controversy) ਤੋਂ ਬਾਅਦ ਉਨ੍ਹਾਂ ਨੇ ਬਿਹਾਰ ਦੀ ਇਕ ਮਹਿਲਾ ਡਾਕਟਰ ਨੂੰ 3 ਲੱਖ ਰੁਪਏ ਮਹੀਨਾ ਤਨਖਾਹ, ਸਰਕਾਰੀ ਫਲੈਟ ਅਤੇ ਮਨਭਾਉਂਦੀ ਨਿਯੁਕਤੀ ਵਾਲੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ ।
ਮਹਿਲਾ ਦਾ ਹਿਜਾਬ ਹਟਾ ਕੇ ਕੀਤੀ ਗਈ ਹੈ ਮੁਸਲਮਾਨ ਭਾਈਚਾਰੇ ਦਾ ਅਪਮਾਨ ਕਰਨ ਦੀ ਕੋਸਿ਼ਸ਼
ਇਰਫਾਨ ਅੰਸਾਰੀ (Irfan Ansari) ਨੇ ਦੋਸ਼ ਲਾਇਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) ਨੇ ਇਕ ਮਹਿਲਾ ਡਾਕਟਰ ਦਾ ਹਿਜਾਬ ਹਟਾ ਕੇ ਹਿਜਾਬ ਅਤੇ ਮੁਸਲਮਾਨ ਭਾਈਚਾਰੇ ਦਾ ਅਪਮਾਨ ਕਰਨ ਦੀ ਕੋਸਿ਼ਸ਼ ਕੀਤੀ । ਉਨ੍ਹਾਂ ਨੇ ਜਾਮਤਾੜਾ `ਚ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਇਕ ਡਾਕਟਰ ਅਤੇ ਇਕ ਔਰਤ ਨੂੰ ਅਪਮਾਨਤ ਕੀਤਾ ਗਿਆ ਅਤੇ ਉਨ੍ਹਾਂ ਦੇ ਹਿਜਾਬ ਨੂੰ ਖਿੱਚ ਕੇ ਅਸ਼ੋਭਨੀਕ ਵਿਵਹਾਰ ਕੀਤਾ ਗਿਆ, ਉਹ ਸਿਰਫ ਇਕ ਵਿਅਕਤੀ `ਤੇ ਹਮਲਾ ਨਹੀਂ ਹੈ, ਸਗੋਂ ਇਹ ਮਨੁੱਖੀ ਮਾਣ-ਸਨਮਾਨ ਅਤੇ ਸੰਵਿਧਾਨ `ਤੇ ਸਿੱਧਾ ਹਮਲਾ ਹੈ । ਇਹ ਘਟਨਾ ਸੋਮਵਾਰ ਨੂੰ ਪਟਨਾ `ਚ ਮੁੱਖ ਮੰਤਰੀ ਸਕੱਤਰੇਤ `ਚ ਹੋਈ, ਜਦੋਂ ਆਯੁਸ਼ ਡਾਕਟਰ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਇਕੱਠੇ ਹੋਏ ਸਨ ।
Read More : ਆਸਟਰੀਆ `ਚ ਲੜਕੀਆਂ ਦੇ ਹਿਜਾਬ ਪਹਿਨਣ `ਤੇ ਲੱਗੀ ਪਾਬੰਦੀ









