ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨੇ ਕੀਤੀ ਪਾਕਿ ਦੇ ਬਹਾਵਲਪੁਰ ਵਿਚ ਮੀਟਿੰਗ

0
21
Meeting

ਗੁਰਦਾਸਪੁਰ/ਲਾਹੌਰ, 12 ਦਸੰਬਰ 2025 : ਲਸ਼ਕਰ-ਏ-ਤੋਇਬਾ (Lashkar-e-Taiba) ਅਤੇ ਜੈਸ਼-ਏ-ਮੁਹੰਮਦ (Jaish-e-Mohammed) ਨੇ ਭਾਰਤ ਵਿਰੁੱਧ ਫੌਜਾਂ ਇਕੱਠੀਆਂ ਕਰ ਲਈਆਂ ਹਨ । ਦੋਵਾਂ ਅੱਤਵਾਦੀ ਸਮੂਹਾਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਬਹਾਵਲਪੁਰ (Bahawalpur) ਵਿਚ ਇਕ ਸਾਂਝੀ ਮੀਟਿੰਗ (ਸਾਂਝੀ ਮੀਟਿੰਗ ) ਕੀਤੀ । ਬਹਾਵਲਪੁਰ ਓਹੀ ਇਲਾਕਾ ਹੈ, ਜਿਸ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਨੇ ਨਿਸ਼ਾਨਾ ਬਣਾਇਆ ਸੀ । ਮੀਟਿੰਗ `ਚ ਭਾਰਤ ਵਿਰੁੱਧ ਹਮਲੇ ਦੀ ਰਣਨੀਤੀ ਬਣਾਈ ਗਈ ।

ਮੀਟਿੰਗ ਵਿਚ ਆਈ. ਐਸ. ਆਈ. ਦੇ ਕੁੱਝ ਅਧਿਕਾਰੀ ਵੀ ਹੋਏ ਸਨ ਸ਼ਾਮਲ

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. (I. S. I.) ਦੇ ਕੁਝ ਅਧਿਕਾਰੀ ਵੀ ਸ਼ਾਮਲ ਹੋਏ । ਇਸ ਦੌਰਾਨ ਭਾਰਤ ਵਿਰੁੱਧ ਅੱਤਵਾਦੀ ਕਾਰਵਾਈਆਂ `ਤੇ ਚਰਚਾ ਕੀਤੀ । ਇਨ੍ਹਾਂ ਦੋਵਾਂ ਅੱਤਵਾਦੀ ਸਮੂਹਾਂ ਦੇ ਏਕੀਕਰਨ ਅਤੇ ਬਹਾਵਲਪੁਰ `ਚ ਵੱਡੇ ਪੱਧਰ `ਤੇ ਮੀਟਿੰਗ ਨੇ ਭਾਰਤੀ ਖੁਫੀਆ ਏਜੰਸੀਆਂ ਨੂੰ ਚਿੰਤਤ ਕਰ ਦਿੱਤਾ ਹੈ । ਸੂਤਰਾਂ ਅਨੁਸਾਰ ਬਹਾਵਲਪੁਰ `ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੀ ਮੀਟਿੰਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।

Read more : ਪਾਕਿਸਤਾਨ ਵਿਚ 2025 ਵਿਚ ਅੱਤਵਾਦੀ ਘਟਨਾਵਾਂ `ਚ 25 ਫੀਸਦੀ ਵਾਧਾ

LEAVE A REPLY

Please enter your comment!
Please enter your name here