ਅੱਤਵਾਦੀਆਂ ਬਾਰੇ ਜਾਣਕਾਰੀ ਲਿਆਓ 5 ਲੱਖ ਦਾ ਇਨਾਮ ਪਾਓ : ਪੁੰਛ ਪੁਲਸ

0
26
Poonch Police

ਜੰਮੂ ਕਸ਼ਮੀਰ, 17 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ (Poonch Sector) ਦੀ ਪੁਲਸ ਵਲੋਂ ਜਿ਼ਲੇ ਦੇ ਕਿਸੇ ਵੀ ਹਿੱਸੇ ਵਿਚ ਅੱਤਵਾਦੀਆਂ ਜਾਂ ਉਨ੍ਹਾਂ ਦੇ ਸਾਥੀਆਂ ਦੀ ਮੌਜੂਦਗੀ ਜਾਂ ਸਰਗਰਮੀਆਂ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ (5 lakh rupees) ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ । ਇਥੇ ਹੀ ਬਸ ਨਹੀਂ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਆਦਿ ਵੀ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ।

ਦੱਸਣਯੋਗ ਹੈ ਕਿ ਉਪਰੋਕਤ ਕਦਮ ਪੁੰਛ ਜਿਲੇ ਦੀ ਪੁਲਸ ਵਲੋਂ ਅੱਤਵਾਦ ਵਿਰੁੱਧ ਲੜਾਈ (The fight against terrorism) ਵਿੱਚ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਜਨਤਕ-ਸੁਰੱਖਿਆ ਪਹਿਲਕਦਮੀ ਦੇ ਤੌਰ ਤੇ ਚੁੱਕਿਆ ਗਿਆ ਹੈ ।

ਪੁੰਛ ਪੁਲਸ ਨੇ ਜਾਰੀ ਕੀਤੇ ਨੰਬਰ ਅਤੇ ਹਦਾਇਤਾਂ

ਪੁੰਛ ਪੁਲਸ ਨੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦੇਣ ਲਈ ਜਾਰੀ ਕੀਤੀਆਂ ਹਦਾਇਤਾਂ ਤੇ ਨੰਬਰ ਇਸ ਤਰ੍ਹਾਂ ਹਨ ਜਿਵੇਂ ਕਿ

ਅੱਤਵਾਦੀਆਂ ਨੂੰ ਭੋਜਨ, ਆਸਰਾ, ਜਾਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨਾ

ਆਵਾਜਾਈ, ਸੁਰੱਖਿਅਤ ਘਰ, ਜਾਂ ਆਵਾਜਾਈ ਸਹਾਇਤਾ ਸਮੇਤ ਲੌਜਿਸਟਿਕਸ ਪ੍ਰਦਾਨ ਕਰਨਾ

ਅੱਤਵਾਦੀਆਂ ਨਾਲ ਸੰਚਾਰ ਜਾਂ ਸੰਪਰਕ ਬਣਾਈ ਰੱਖਣਾ

ਸੁਰੱਖਿਆ ਬਲਾਂ ਦੀ ਆਵਾਜਾਈ ਸੰਬੰਧੀ ਜਾਣਕਾਰੀ ਦੇਣਾ

ਅੱਤਵਾਦੀ ਗਤੀਵਿਧੀਆਂ ਲਈ ਵਿੱਤ, ਭਰਤੀ, ਨੈੱਟਵਰਕਿੰਗ ਜਾਂ ਤਾਲਮੇਲ ਦੀ ਸਹੂਲਤ ਦੇਣਾ

ਨਾਗਰਿਕ ਵਟਸਐਪ/ਟੈਲੀਗ੍ਰਾਮ `ਤੇ ਹੇਠ ਲਿਖੇ ਹੈਲਪਲਾਈਨ ਨੰਬਰਾਂ ਰਾਹੀਂ ਜਾਣਕਾਰੀ ਸਾਂਝੀ ਕਰ ਸਕਦੇ ਹਨ ।

ਪੂੰਛ ਪੁਲਸ ਕੰਟਰੋਲ ਰੂਮ (ਪੀ. ਸੀ. ਆਰ.) : +91 90862 53188
ਡੀ. ਵਾਈ. ਐਸ. ਪੀ. ਸੁਰਨਕੋਟ : 91030 11723
ਡੀ. ਵਾਈ. ਐਸ. ਪੀ. ਹੈੱਡਕੁਆਰਟਰ ਪੁੰਛ : 95419 00975
ਡੀ. ਵਾਈ. ਐਸ. ਪੀ. ਮੈਂਧਰ : 95419 12377

Read More : ਜੰਮੂ-ਕਸ਼ਮੀਰ ਖੇਤਰ ਵਿਖੇ ਫੌਜ ਨੇ ਕੀਤੀ ਤਲਾਸ਼ੀ ਮੁਹਿੰਮ ਸ਼ੁਰੂ

 

LEAVE A REPLY

Please enter your comment!
Please enter your name here