ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਦੇਹਾਂਤ ਹੋ ਗਿਆ ਹੈ। 53 ਸਾਲਾ ਸੰਜੇ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਇਹ ਦੁਖਦਾਈ ਘਟਨਾ ਇੰਗਲੈਂਡ ਦੇ ਗਾਰਡਜ਼ ਪੋਲੋ ਕਲੱਬ ਵਿੱਚ ਵਾਪਰੀ, ਜਿੱਥੇ ਸੰਜੇ ਪੋਲੋ ਖੇਡ ਰਹੇ ਸਨ। ਖੇਡ ਦੌਰਾਨ, ਸੰਜੇ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਹ ਜ਼ਮੀਨ ‘ਤੇ ਡਿੱਗ ਪਏ। ਜਿਸ ਤੋਂ ਤੁਰੰਤ ਬਾਅਦ ਓਨਾ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਓਨਾ ਨੂੰ ਮ੍ਰਿਤਕ ਐਲਾਨ ਦਿੱਤਾ। ਸੰਜੇ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਲੋਕ ਸੋਸ਼ਲ ਮੀਡੀਆ ‘ਤੇ ਸੋਗ ਪ੍ਰਗਟ ਕਰ ਰਹੇ ਹਨ।
ਦੱਸ ਦੇਈਏ ਕਿ ਸੰਜੇ ਕਪੂਰ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸਨ। ਕਰਿਸ਼ਮਾ ਅਤੇ ਸੰਜੇ ਦਾ ਵਿਆਹ ਸਾਲ 2003 ਵਿੱਚ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਧੀ ਸਮਾਇਰਾ ਅਤੇ ਪੁੱਤਰ ਕਿਆਨ। ਹਾਲਾਂਕਿ, ਉਨ੍ਹਾਂ ਦਾ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਉਨ੍ਹਾਂ ਦਾ ਸਾਲ 2016 ਵਿੱਚ ਤਲਾਕ ਹੋ ਗਿਆ। ਕਰਿਸ਼ਮਾ ਤੋਂ ਤਲਾਕ ਤੋਂ ਬਾਅਦ, ਸੰਜੇ ਨੇ ਪ੍ਰਿਆ ਸਚਦੇਵ ਨਾਲ ਵਿਆਹ ਕਰਵਾ ਲਿਆ ਸੀ।