ਹੁਣ ਤਾਂ ਮੁੰਡੇ ਵੀ ਨਹੀਂ ਰਹੇ ਸੁਰੱਖਿਅਤ ! ਘਰ ਵਾਪਸ ਜਾ ਰਹੇ ਨਾ*ਬਾ/ਲਗ ਬੱਚੇ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕੀਤੀ ਬਦ*ਫੇਲੀ || Punjab Crime || Punjab Update

0
34
Now even boys are not safe! Three youths riding a motorcycle committed a misdemeanor with a minor child going back home

ਹੁਣ ਤਾਂ ਮੁੰਡੇ ਵੀ ਨਹੀਂ ਰਹੇ ਸੁਰੱਖਿਅਤ ! ਘਰ ਵਾਪਸ ਜਾ ਰਹੇ ਨਾ*ਬਾ/ਲਗ ਬੱਚੇ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕੀਤੀ ਬਦ*ਫੇਲੀ

ਅੱਜ ਦਾ ਕਲਯੁੱਗੀ ਜ਼ਮਾਨਾ ਕੁੜੀਆਂ ਨੂੰ ਤਾਂ ਕਿ ਮੁੰਡਿਆਂ ਨੂੰ ਵੀ ਨਹੀਂ ਬਖ਼ਸ਼ ਰਿਹਾ | ਮੁੰਡੇ ਵੀ ਇਸ ਜਹਾਨ ‘ਚ ਸੁਰੱਖਿਅਤ ਨਹੀਂ ਰਹੇ ਅਜਿਹਾ ਹੀ ਇੱਕ ਖੌਫ਼ਨਾਕ ਮਾਮਲਾ ਕਪੂਰਥਲਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਘਰ ਵਾਪਸ ਜਾ ਰਹੇ 14 ਸਾਲਾਂ ਬੱਚੇ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਬਦ*ਫੇਲੀ ਕੀਤੀ ਹੈ | ਦਰਅਸਲ, ਬੱਚਾ ਸ਼ਹਿਰ ਤੋਂ ਪਤੰਗ ਲੈ ਕੇ ਆਪਣੇ ਹੋਰ ਦੋਸਤਾਂ ਨਾਲ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਦੁਆਬਾ ਪੈਟਰੋਲ ਪੰਪ ਨੇੜੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੇ ਆ ਕੇ ਉਸਨੂੰ ਤੇ ਉਸਦੇ ਇਕ ਹੋਰ ਸਾਥੀ ਨੂੰ ਮੋਟਰਸਾਈਕਲ ‘ਤੇ ਬਿਠਾ ਲਿਆ ਤੇ ਕਾਂਜਲੀ ਰੋਡ ਵੱਲ ਲੈ ਗਏ ਤੇ ਉਸ ਨਾਲ ਬਦ*ਫੇਲੀ ਕੀਤੀ ਹੈ | ਪੀੜਤ ਬੱਚੇ ਨੂੰ ਪਰਿਵਾਰ ਮੈਂਬਰਾਂ ਵਲੋਂ ਇਲਾਜ ਲਈ ਦੇਰ ਸ਼ਾਮ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ |

ਸ਼ਹਿਰ ਤੋਂ ਪਤੰਗ ਲੈ ਕੇ ਘਰ ਆ ਰਿਹਾ ਸੀ ਵਾਪਸ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨਬਾਲਗ ਲੜਕੇ ਦੀ ਦਾਦੀ ਵਾਸੀ ਨਵਾਂ ਪਿੰਡ ਭੱਠੇ ਤੇ ਪਿੰਡ ਦੇ ਸਰਪੰਚ ਤੇ ਹੋਰ ਮੋਹਬਤਰਾਂ ਨੇ ਦੱਸਿਆ ਕਿ ਪੀੜਤ ਨਬਾਲਗ ਲੜਕੇ ਨੇ ਘਰ ਆਕੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਉਹ ਸ਼ਹਿਰ ਤੋਂ ਪਤੰਗ ਲੈ ਕੇ ਆਪਣੇ ਹੋਰ ਦੋਸਤਾਂ ਨਾਲ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਦੁਆਬਾ ਪੈਟਰੋਲ ਪੰਪ ਨੇੜੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੇ ਆ ਕੇ ਉਸਨੂੰ ਤੇ ਉਸਦੇ ਇਕ ਹੋਰ ਸਾਥੀ ਨੂੰ ਮੋਟਰਸਾਈਕਲ ‘ਤੇ ਬਿਠਾ ਲਿਆ ਤੇ ਕਾਂਜਲੀ ਰੋਡ ਵੱਲ ਲੈ ਗਏ, ਉਸਦੇ ਇਕ ਸਾਥੀ ਨੂੰ ਬਾਹਰ ਹੀ ਸੜਕ ‘ਤੇ ਖੜਾ ਕਰ ਦਿੱਤਾ ਜਦਕਿ ਉਸਨੂੰ ਝੱਲ ਵਿਚ ਲੈ ਗਏ ਤੇ ਉਸ ਨਾਲ ਕਥਿਤ ਤੌਰ ‘ਤੇ ਜ਼ਬਰੀ ਬਦਫੇਲੀ ਕੀਤੀ |

ਜਿਸਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਜਿੱਥੇ ਡਿਊਟੀ ਡਾਕਟਰ ਵਲੋਂ ਉਸਦਾ ਇਲਾਜ ਜਾਰੀ ਹੈ ਤੇ ਉਸਦੀ ਐਮ.ਐਲ.ਆਰ. ਕੱਟ ਕੇ ਥਾਣਾ ਕੋਤਵਾਲੀ ਪੁਲਿਸ ਨੂੰ ਭੇਜ ਦਿੱਤੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

 

 

 

 

 

 

 

LEAVE A REPLY

Please enter your comment!
Please enter your name here