ਦੋ ਧਿਰਾਂ ਦੀ ਲੜਾਈ ਅੱਠ ਘਰਾਂ ਨੂੰ ਪਈ ਮਹਿੰਗੀ, ਤਿੰਨ ਵਿਅਕਤੀ ਹੋ ਗਏ ਜ਼ਖ਼ਮੀ
ਅਕਸਰ ਜਦੋਂ ਵੀ ਦੋ ਧਿਰਾਂ ‘ਚ ਲੜਾਈ ਹੁੰਦੀ ਹੈ ਤਾਂ ਕੁਝ ਨਾ ਕੁਝ ਵੱਡਾ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਦੋ ਧਿਰਾਂ ਦੀ ਲੜਾਈ ‘ਚ ਅੱਠ ਘਰ ਸੜ ਜਾਣ ਇਹ ਤਾਂ ਬਹੁਤ ਵੱਡੀ ਗੱਲ ਹੈ | ਦਰਅਸਲ, ਇਹ ਮਾਮਲਾ ਥਾਣਾ ਨੇਹੀਆਂ ਵਾਲਾ ਦੇ ਅਧੀਨ ਆਉਂਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਧਿਰਾਂ ‘ਚ ਲੜਾਈ ਹੋ ਗਈ ਪਰ ਉਸਦਾ ਨੁਕਸਾਨ ਅੱਠ ਘਰਾਂ ਨੂੰ ਝੱਲਣਾ ਪੈ ਗਿਆ | ਉਹਨਾਂ ਨੇ ਲੜਾਈ ਦੌਰਾਨ ਅੱਠ ਘਰਾਂ ਨੂੰ ਅੱਗ ਲਗਾ ਦਿੱਤੀ ਤੇ ਤਿੰਨ ਵਿਅਕਤੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤੇ ।
ਘਰਾਂ ਦਾ ਸਾਰਾ ਸਮਾਨ ਸੜ ਕੇ ਸੁਆਹ
ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਅੱਠ ਘਰਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਦਾ ਉੱਥੇ ਇਲਾਜ ਚੱਲ ਰਿਹਾ ਹੈ।