ਬਿਜਲੀ ਦੀ ਤਾਰ ਉੱਪਰ ਡਿੱਗਣ ਨਾਲ ਤਿੰਨ ਨੌਜਵਾਨ ਆਏ ਚਪੇਟ ‘ਚ. ਇੱਕ ਦੀ ਹੋਈ ਮੌ.ਤ || Punjab News

0
37
Another family devastated by debt, a farmer died by consuming poison in Sangrur

ਬਿਜਲੀ ਦੀ ਤਾਰ ਉੱਪਰ ਡਿੱਗਣ ਨਾਲ ਤਿੰਨ ਨੌਜਵਾਨ ਆਏ ਚਪੇਟ ‘ਚ. ਇੱਕ ਦੀ ਹੋਈ ਮੌ.ਤ

ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਖੁੰਡੇ ਹਲਾਲ ਵਿੱਚ ਲੰਘੀ ਰਾਤ ਪੌਣੇ 9 ਵਜੇ ਦੇ ਕਰੀਬ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰਕੇ ਟਰੈਕਟਰ ਰਾਹੀਂ ਲਿੰਕ ਸੜਕ ਤੇ ਚੜ ਰਹੇ ਟਰੈਕਟਰ ਉੱਪਰ ਅਚਾਨਕ ਬਿਜਲੀ ਦੀ ਤਾਰ ਡਿੱਗਣ ਨਾਲ ਟਰੈਕਟਰ ਸਵਾਰ ਤਿੰਨ ਨੌਜਵਾਨ ਮਜ਼ਦੂਰ ਜਖਮੀ ਹੋ ਗਏ।

21 ਸਾਲ ਦੇ ਨੌਜਵਾਨ ਨੇ ਤੋੜਿਆ ਦਮ

ਜਿਸ ਵਿੱਚੋਂ ਦੋ ਭੈਣਾਂ ਅਤੇ ਇੱਕ ਭਰਾ ਦਾ ਸਹਾਰਾ, 21 ਸਾਲਾਂ ਦਾ ਨੌਜਵਾਨ ਮਜ਼ਦੂਰ ਆਕਾਸ਼ਦੀਪ ਸਿੰਘ ਨੇਂ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਪੁਲਿਸ ਮੁਕਾਬਲੇ ‘ਚ ਸ਼ੂਟਰ ਹੋਇਆ ਜ਼ਖਮੀ, 9MM ਦਾ ਪਿਸਤੌਲ ਬਰਾਮਦ || Latest News

ਇਸ ਹਾਦਸੇ ਵਿੱਚ ਜ਼ਖਮੀ ਦੂਜੇ ਦੋ ਮਜ਼ਦੂਰਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇਂ ਦੱਸਿਆ ਕਿ ਮ੍ਰਿਤਕ ਮਜ਼ਦੂਰ, ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਇਸ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪ੍ਰੰਤੂ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਯੋਗ ਮੁਆਵਜੇ ਦੀ ਮੰਗ ਕੀਤੀ ਹੈ, ਕਿਉਂਕਿ ਆਕਾਸ਼ਦੀਪ ਪਰਿਵਾਰ ਦਾ ਕਮਾਊ ਪੁੱਤ ਸੀ।

LEAVE A REPLY

Please enter your comment!
Please enter your name here