ਨਾਨਕੇ ਘਰ ਆਈ ਢਾਈ ਸਾਲਾ ਮਾਸੂਮ ਆਪਣੇ ਪਿਤਾ ਸਣੇ ਟਰੱਕ ਦੇ ਟਾਇਰਾਂ ਹੇਠ ਆਈ || National news

0
15
A two and a half year old girl who came to her mother's house came under the tires of a truck with her father

ਨਾਨਕੇ ਘਰ ਆਈ ਢਾਈ ਸਾਲਾ ਮਾਸੂਮ ਆਪਣੇ ਪਿਤਾ ਸਣੇ ਟਰੱਕ ਦੇ ਟਾਇਰਾਂ ਹੇਠ ਆਈ

ਅਲਵਰ ਦੇ ਨਾਲ ਲੱਗਦੇ ਖੈਰਥਲ ਤਿਜਾਰਾ ਜ਼ਿਲੇ ਦੇ ਤਪੁਕਾੜਾ ਇਲਾਕੇ ‘ਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਕਿ ਨਾਨਕੇ ਘਰ ਆਈ ਢਾਈ ਸਾਲਾ ਮਾਸੂਮ ਆਪਣੇ ਪਿਤਾ ਸਣੇ ਟਰੱਕ ਦੇ ਟਾਇਰਾਂ ਹੇਠ ਆ ਗਈ | ਜਿਸ ਨਾਲ ਉਹਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਅੱਜ ਉਥੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਵੱਲੋਂ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ।

ਨਾਨਕੇ ਘਰ ਤੋਂ ਜਾ ਰਹੇ ਸੀ ਆਪਣੇ ਘਰ

ਤਪੁਕਾੜਾ ਥਾਣੇ ਦੇ ਅਨੁਸਾਰ, ਇਹ ਹਾਦਸਾ ਵੀਰਵਾਰ ਨੂੰ ਇਲਾਕੇ ਦੇ ਮਿਠਿਆਵਾਸ ਮੋੜ ‘ਤੇ ਵਾਪਰਿਆ। ਉੱਥੇ ਇੱਕ ਲੋਡਿੰਗ ਟਰੱਕ ਨੇ ਪਿੱਛੇ ਤੋਂ ਬਾਈਕ ‘ਤੇ ਜਾ ਰਹੇ ਪਿਉ-ਧੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਦੱਸ ਦਈਏ ਕਿ ਬੱਚੀ ਦਾ ਪਿਤਾ ਆਪਣੀ ਬੱਚੀ ਨੂੰ ਨਾਨਕੇ ਘਰ ਤੋਂ ਆਪਣੇ ਘਰ ਲੈ ਕੇ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਸੂਚਨਾ ਮਿਲਦੇ ਹੀ ਤਪੁਕਾੜਾ ਥਾਣਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਤਪੁਕੜਾ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ।

ਸਾਈਕਲ ਨੂੰ ਮਾਰੀ ਟੱਕਰ

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੇਗ ਪਹਾੜੀ ਦੇ ਪਿੰਡ ਮੋਟੂਕਾ ਛਪਰਾ ਦਾ ਰਹਿਣ ਵਾਲਾ ਖਾਲਿਦ ਆਪਣੀ ਢਾਈ ਸਾਲ ਦੀ ਧੀ ਸਿਗਰਾ ਨੂੰ ਲੈਣ ਗੰਢੋਲਾ ਸਥਿਤ ਆਪਣੇ ਸਹੁਰੇ ਘਰ ਆਇਆ ਸੀ। ਉਹ ਆਪਣੀ ਲੜਕੀ ਸੀਗਰਾ ਨਾਲ ਪਿੰਡ ਮੋਟੂਕਾ ਛਪਰਾ ਜਾ ਰਿਹਾ ਸੀ। ਜਿਵੇਂ ਹੀ ਉਹ ਤਪੁਕਾੜਾ ਦੇ ਮਿਠਿਆਵਾਸ ਮੋੜ ਕੋਲ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਵਿਚ ਨਵੰਬਰ ਮਹੀਨੇ ‘ਚ ਰਹਿਣਗੀਆਂ ਇੰਨੀਆਂ ਛੁੱਟੀਆਂ, ਵੇਖੋ ਪੂਰੀ ਲਿਸਟ

ਪਲਾਂ ਵਿਚ ਹੀ ਦੋਵੇਂ ਪਿਓ-ਧੀ ਦੀ ਚਲੀ ਗਈ ਜਾਨ

ਜਿਸ ਕਾਰਨ ਦੋਵੇਂ ਹੇਠਾਂ ਡਿੱਗ ਗਏ ਤੇ ਟਰੱਕ ਉਨ੍ਹਾਂ ਨੂੰ ਉਪਰ ਦੀ ਅੱਗੇ ਨਿਕਲ ਗਿਆ। ਪਲਾਂ ਵਿਚ ਹੀ ਦੋਵੇਂ ਪਿਓ-ਧੀ ਦੀ ਜਾਨ ਚਲੀ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੇ ਸਹੁਰੇ ਹਸਪਤਾਲ ਵਿੱਚ ਮੌਜੂਦ ਹਨ। ਅੱਜ ਮ੍ਰਿਤਕ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਹੀ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here