ਗੁਰਮੀਤ ਸਿੰਘ ਦਿੱਤੁਪੁਰ ਦੀ ਅਗਵਾਈ ‘ਚ ਹੋਈ ਮੀਟਿੰਗ, ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਕੀਤਾ ਨਿਪਟਾਰਾ
ਅੱਜ ਮਿਤੀ 10/08/2024 ਨੂੰ ਗੁਰੂ ਘਰ ਘੋੜਿਆਂ ਵਾਲਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਭਾ ਬਲਾਕ ਦੀ ਮੀਟਿੰਗ ਸੂਬਾ ਕਮੇਟੀ ਆਗੂ ਗੁਰਮੀਤ ਸਿੰਘ ਦਿੱਤੁਪੁਰ ਜੀ ਦੀ ਅਗਵਾਈ ਵਿਚ ਹੋਈ, ਇੱਥੇ ਪਿਛਲੇ ਲੰਮੇ ਸਮੇਂ ਤੋਂ ਬਲਾਕ ਦੇ ਮੈਂਬਰ, ਕਿਸਾਨ ਵੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਆਗੂ ਹਰਮੇਲ ਤੁੰਗਾਂ ਵਲੋਂ ਬਲਾਕ ਕਮੇਟੀ ਦੀ ਚੋਣ ਨਾ ਕਰਵਾਉਣ, ਉਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਅਤੇ ਜਥੇਬੰਦੀ ਵਿਰੋਧੀ ਗਤੀਵਿਧੀਆਂ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦਾ ਪੁਰੀ ਗੰਭੀਰਤਾ ਨਾ ਵਿਚਾਰ ਵਟਾਂਦਰਾ ਕਰਕੇ ਨਿਪਟਾਰਾ ਕੀਤਾ ਗਿਆ।
ਜਿਕਰ ਯੋਗ ਹੈ ਕਿ ਹਰਮੇਲ ਤੁੰਗਾਂ ਨੂੰ ਸਾਥੀਆਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਬਲਾਕ ਕਮੇਟੀ ਚੁਣਨ ਲਈ ਆਪਿਲ ਕਰਦੇ ਆ ਰਹੇ ਸਨ ਪ੍ਰੰਤੂ ਉਨ੍ਹਾਂ ਵਲੋਂ ਹਮੇਸ਼ਾ ਦੀ ਤਰਾਂ ਟਾਲ ਮਟੋਲ ਕਰਕੇ ਇਸ ਮਸਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਜਾਂਦਾ ਸੀ, ਨਾਭਾ ਬਲਾਕ ਵਿਚ ਕਿਸੇ ਮਸਲੇ ਸਬੰਧੀ ਹਰ ਵਕਤ ਆਪਣੇ ਆਪ ਨੂੰ ਸੁਰਖ਼ਰੂ ਰੱਖਣਾ, ਪ੍ਰਸ਼ਾਸਨਿਕ ਅਧਿਕਾਰੀਆਂ ਸਾਹਮਣੇ ਹਮੇਸ਼ਾ ਆਪਣੇ ਆਪ ਨੂੰ ਪੇਸ਼ ਕਰਨਾ,ਬਤੋਰ ਜਿਲ੍ਹਾ ਖ਼ਜ਼ਾਨਚੀ ਆਗੂ ਬਲਾਕ ਦੇ ਸਾਥੀਆਂ ਨੂੰ ਫੰਡ ਦਾ ਹਿਸਾਬ ਕਿਤਾਬ ਨਾ ਦੇਣਾ ਜਾਂ ਗੁਪਤ ਰੱਖਣਾ, ਕੀਤੇ ਨਾ ਕੀਤੇ ਨਾਭਾ ਬਲਾਕ ਵਿਚ ਆਪਣਾ ਏਕਾਧਿਕਾਰ ਬਣਾਈ ਰੱਖਣ ਦੀ ਨੀਤੀ ਨੂੰ ਦਰਸਾਉਂਦਾ ਹੈ।
ਇਸ ਕਾਰਗੁਜ਼ਾਰੀ ਪਿੱਛੇ ਉਨ੍ਹਾਂ ਦਾ ਮਕਸਦ ਹੁਣ ਜਗ ਜਾਹਰ ਹੋ ਚੁੱਕਾ ਹੈ, ਕੁਝ ਮਹੀਨੇ ਪਹਿਲਾਂ ਇਕ ਮਹਿਲਾ ਸਾਥਣ ਵਲੋਂ ਉਸਦੇ ਕਿਸੇ ਕਾਨੂੰਨੀ ਮਸਲੇ ਨੂੰ ਸੁਲਝਾਉਣ ਲਈ ਹਰਮੇਲ ਤੁੰਗਾਂ ਵਲੋਂ ਇਕ ਬਲਾਕ ਆਗੂ ਦਾ ਨਾਂ ਲੈ ਕੇ ਰਿਸ਼ਵਤ ਵਜੋਂ ਵੀਹ ਹਜ਼ਾਰ ਰੁਪਏ ਲੈਣ ਦਾ ਸਬੂਤਾਂ ਸਹਿਤ ਇਲਜ਼ਾਮ ਵੀ ਲਗਾਇਆ ਗਿਆ ਸੀ, ਜੋ ਮਾਮਲਾ ਸੂਬਾ ਪ੍ਰਧਾਨ ਡਾ: ਦਰਸ਼ਨ ਪਾਲ ਹੋਰਾਂ ਕੋਲ ਪੁੱਜਣ ਮਗਰੋਂ ਉਸ ਮਹਿਲਾ ਸਾਥਣ ਨੂੰ ਪੈਸੇ ਵਾਪਿਸ ਕੀਤੇ ਗਏ ਸਨ।
ਅੱਜ 10 ਅਗਸਤ ਦੀ ਮੀਟਿੰਗ ਦਾ ਸੱਦਾ ਲਗਭਗ ਇਕ ਮਹੀਨਾ ਪਹਿਲਾਂ ਸਾਰੇ ਬਲਾਕ ਨੂੰ ਦਿੱਤਾ ਜਾ ਚੁੱਕਾ ਸੀ, ਫਿਰ ਵੀ ਆਗੂ ਹਰਮੇਲ ਤੁੰਗਾਂ ਨੇ ਆਪਣੇ ਨੰਬਰ ਤੋਂ ਬਲਾਕ ਆਗੂ ਪ੍ਰੀਤਪਾਲ ਸਿੰਘ ਦਾ ਨਾਮ ਲਿਖ ਕੇ ਆਪਣੇ ਨਿਜੀ ਫੋਨ ਨੰਬਰ ਤੋਂ ਅੱਜ ਦੀ ਮੀਟਿੰਗ ਰੱਦ ਹੋਣ ਦਾ ਸੁਨੇਹਾ ਬਿਨਾਂ ਕਿਸੇ ਕਾਰਨ ਦੱਸੇ ਬਗੈਰ ਵੱਟਸ ਐਪ ਗਰੁੱਪਾਂ ਵਿਚ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ:ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ॥ Today News
ਜਿਸ ਮਗਰੋਂ ਕਲ ਸ਼ਾਮ 09/08/2024 ਨੂੰ ਇਹ ਮਾਮਲਾ ਸੂਬਾ ਆਗੂ ਗੁਰਮੀਤ ਦਿੱਤੁਪੁਰ ਜੀ ਦੇ ਧਿਆਨ ਵਿਚ ਲਿਆਂਦਾ ਗਿਆ, ਅੱਜ ਜਿਲ੍ਹਾ ਖ਼ਜ਼ਾਨਚੀ ਹਰਮੇਲ ਤੁੰਗਾਂ ਉੱਪਰ ਲਗਾਏ ਗਏ ਸਾਰੇ ਦੋਸ਼ ਸਾਬਿਤ ਹੋਣ ਮਗਰੋਂ ਉਨ੍ਹਾਂ ਨੂੰ ਨਾਭਾ ਬਲਾਕ ਵਿਚੋਂ ਬਾਹਰ ਕੀਤਾ ਜਾਂਦਾ ਹੈ,ਅੱਜ ਤੋਂ ਬਾਅਦ ਹਰਮੇਲ ਤੁੰਗਾਂ ਨਾਭਾ ਬਲਾਕ ਦੇ ਕਿਸੇ ਵੀ ਮਸਲੇ ਵਿਚ ਆਪਣੀ ਸ਼ਮੂਲੀਅਤ ਨਹੀਂ ਕਰਨਗੇ, ਇਸ ਮਗਰੋਂ ਸੂਬਾ ਕਮੇਟੀ ਆਗੂ ਗੁਰਮੀਤ ਸਿੰਘ ਦਿੱਤੁਪੁਰ ਨੇ ਅੱਜ ਮੀਟਿੰਗ ਨਿਰਧਾਰਤ ਸਥਾਨ ਤੇ ਕਰਵਾਈ ਅਤੇ ਸਾਰੇ ਬਲਾਕ ਮੈਂਬਰਾਂ ਦੇ ਸਾਈਨ ਕਰਵਾ ਕੇ ਭਵਿੱਖ ਵਿਚ ਹਰਮੇਲ ਤੁੰਗਾਂ ਵਲੋਂ ਬਲਾਕ ਕਮੇਟੀ ਦੇ ਕਾਰਜਕਾਲ ਵਿਚ ਦਖ਼ਲਅੰਦਾਜ਼ੀ ਨੂੰ ਪੂਰਨ ਤੌਰ ਤੇ ਬੰਦ ਕਰਨ ਦਾ ਮਤਾ ਪਾਸ ਕੀਤਾ ਗਿਆ।
ਉਨ੍ਹਾਂ ਨੇ ਸਾਰੇ ਸਾਥੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਕਿਸੇ ਵੀ ਆਗੂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਾਬਿਤ ਹੋਣਗੇ ਤਾਂ ਸੂਬਾ ਕਮੇਟੀ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖਤਾ ਦੇ ਅਧਾਰ ਤੇ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਕਿ ਅੱਜ ਤੋਂ ਬਾਅਦ ਨਾਭਾ ਬਲਾਕ ਦੀ ਕਮੇਟੀ ਨਾ ਚੁਣੇ ਜਾਣ ਤੱਕ ਸਰਬਸੰਮਤੀ ਨਾਲ ਹਰਜੀਤ ਸਿੰਘ ਅਗੋਲ ਨੂੰ ਬਲਾਕ ਦੇ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਅਤੇ ਜਥੇਬੰਦੀ ਦੇ ਵਿਧਾਨ ਅਨੁਸਾਰ ਆਪਣੀ ਸੇਵਾਵਾਂ ਨਿਭਾਉਣ ਲਈ ਪਾਬੰਦ ਕੀਤਾ ਗਿਆ।
ਇਸ ਮੌਕੇ ਸੂਬਾ ਕਮੇਟੀ ਆਗੂ ਗੁਰਮੀਤ ਸਿੰਘ ਦਿੱਤੁਪੁਰ ਨਾਭਾ ਬਲਾਕ ਖ਼ਜ਼ਾਨਚੀ ਜਗਰੂਪ ਸਿੰਘ,ਬਲਾਕ ਆਗੂ ਹਰਜੀਤ ਅਗੋਲ, ਬਲਾਕ ਆਗੂ ਜਗਤਾਰ ਸਿੰਘ,ਬਲਾਕ ਆਗੂ ਹਰਵਿੰਦਰ ਸਿੰਘ ਨਾਭਾ, ਬਲਜਿੰਦਰ ਸਿੰਘ ਬਾਘੀ, ਅਤੇ ਹੋਰ ਸਾਥੀ ਮੌਜੂਦ ਸਨ।