ਬੱਚੇ ਨੂੰ ਐਕਸੀਲੇਟਰ ‘ਤੇ ਚੜ੍ਹਾ ਰਹੀਆਂ ਸਨ 2 ਔਰਤਾਂ, ਵਾਪਰ ਗਿਆ ਹਾਦਸਾ…|| Latest Update

0
211
2 women were putting the child on the accelerator, the accident happened...

ਬੱਚੇ ਨੂੰ ਐਕਸੀਲੇਟਰ ‘ਤੇ ਚੜ੍ਹਾ ਰਹੀਆਂ ਸਨ 2 ਔਰਤਾਂ, ਵਾਪਰ ਗਿਆ ਹਾਦਸਾ…

ਇਸ ਵਾਇਰਲ ਵੀਡੀਓ ਵਿਚ ਦੋ ਔਰਤਾਂ ਇਕ ਬੱਚੇ ਨੂੰ ਜ਼ਬਰਦਸਤੀ ਐਸਕੇਲੇਟਰ ਉਤੇ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਦੌਰਾਨ ਹਾਦਸਾ ਵਾਪਰ ਗਿਆ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਦੋ ਔਰਤਾਂ ਇਕ ਬੱਚੇ ਨੂੰ ਐਕਸੀਲੇਟਰ ਉਤੇ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਬੱਚਾ ਡਰ ਰਿਹਾ ਹੈ ਤੇ ਵਾਰ-ਵਾਰ ਪਿੱਛੇ ਹਟ ਰਿਹਾ ਹੈ, ਪਰ ਔਰਤਾਂ ਜ਼ਬਰਦਸਤੀ ਉਸ ਨੂੰ ਅੱਗੇ ਧੱਕ ਰਹੀਆਂ ਹਨ, ਜਿਵੇਂ ਹੀ ਉਹ ਐਕਸੀਲੇਟਰ ‘ਤੇ ਚੜ੍ਹੇ ਤਾਂ ਤਿੰਨੋਂ ਡਿੱਗ ਗਏ। ਦਿੱਲੀ ਦੇ ਇਸ ਵਾਇਰਲ ਵੀਡੀਓ ‘ਤੇ ਲੋਕਾਂ ਨੇ ਮਿਲੀਆਂ-ਜੁਲੀਆਂ ਟਿੱਪਣੀਆਂ ਦਿੱਤੀਆਂ ਹਨ।

ਲੋਕਾਂ ਨੇ ਕੀਤੀਆਂ ਮਜ਼ਾਕੀਆ ਟਿੱਪਣੀਆਂ

ਕੁਝ ਲੋਕਾਂ ਨੇ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋਣ ਉਤੇ ਰਾਹਤ ਮਹਿਸੂਸ ਕੀਤੀ, ਜਦੋਂ ਕਿ ਕੁਝ ਨੇ ਇਸ ਨੂੰ ਮਜ਼ਾਕ ਸਮਝਦੇ ਹੋਏ ਇਸ ਦੀ ਆਲੋਚਨਾ ਕੀਤੀ। ਉੱਥੇ ਹੀ ਕਈ ਲੋਕਾਂ ਨੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਹਨ। ਖੁਸ਼ਕਿਸਮਤੀ ਨਾਲ ਇਸ ਘਟਨਾ ‘ਚ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਦੋਵੇਂ ਔਰਤਾਂ ਬੱਚੇ ਨੂੰ ਐਕਸੀਲੇਟਰ ਚੜ੍ਹਾਉਂਦੀਆਂ ਨਜ਼ਰ ਆ ਰਹੀਆਂ ਹਨ। ਪਰ ਬਾਅਦ ‘ਚ ਜਦੋਂ ਤਿੰਨੋਂ ਇਸ ‘ਤੇ ਚੜ੍ਹ ਗਏ ਤਾਂ ਦੋਵੇਂ ਔਰਤਾਂ ਸੰਤੁਲਨ ਨਾ ਰੱਖ ਸਕੀਆਂ ਅਤੇ ਡਿੱਗ ਪਈਆਂ।

ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ

ਹੈਰਾਨੀ ਦੀ ਗੱਲ ਇਹ ਸੀ ਕਿ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਇਸ ਦੌਰਾਨ ਬਚਾਅ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਜਦੋਂ ਕਿ ਪਲੇਟਫਾਰਮ ‘ਤੇ ਨੇੜੇ ਖੜ੍ਹਾ ਇਕ ਵਿਅਕਤੀ ਬਚਾਅ ਲਈ ਉਸ ਵੱਲ ਦੌੜਦਾ ਦੇਖਿਆ ਗਿਆ। ਇੰਸਟਾਗ੍ਰਾਮ ਤੋਂ ਇਲਾਵਾ ਦਿਵਿਆ ਕੁਮਾਰੀ ਨੇ ਐਕਸ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਜਦਕਿ ਇੰਸਟਾਗ੍ਰਾਮ ‘ਤੇ ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਆਸ਼ੂ ਦੀ ਗ੍ਰਿਫ਼ਤਾਰੀ ’ਤੇ ਬੋਲੇ ਰਾਜਾ ਵੜਿੰਗ ,ਦੇਸ਼ ’ਚ CBI ਤੇ ED ਵਲੋਂ ਪੈਦਾ ਕੀਤਾ ਜਾ ਰਿਹਾ ਡਰ ਦਾ ਮਾਹੌਲ …

ਕੈਮਰਾਮੈਨ ਕਦੇ ਨਹੀਂ ਮਰਦੇ …

ਵੀਡੀਓ ‘ਚ ਕਈ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ, ਜਿਸ ‘ਚ ਟਾਪ ਕਮੈਂਟ ਲਾਪਰਵਾਹੀ ਦਾ ਨਤੀਜਾ ਹੈ। ਕੁਝ ਲੋਕਾਂ ਨੇ ਇਸ ਨੂੰ ਮਜ਼ਾਕ ਨਾ ਸਮਝਣ ਦੀ ਸਲਾਹ ਦਿੱਤੀ ਹੈ। ਪਰ ਇੱਕ ਉਪਭੋਗਤਾ ਨੇ ਇੱਕ ਬਹੁਤ ਹੀ ਦਿਲਚਸਪ ਗੱਲ ਨੋਟ ਕੀਤੀ ਹੈ। ਉਸ ਨੇ ਲਿਖਿਆ, “ਕੈਮਰਾਮੈਨ ਕਦੇ ਨਹੀਂ ਮਰਦੇ, ਕੈਮਰਾਮੈਨ ਕਦੇ ਮਦਦ ਨਹੀਂ ਕਰਦੇ।” ਇਸ ‘ਤੇ ਕਈ ਲੋਕਾਂ ਨੇ ਟਿੱਪਣੀ ਕੀਤੀ ਕਿ ਕੈਮਰਾਮੈਨ ਨੇ ਮਦਦ ਕਿਉਂ ਨਹੀਂ ਕੀਤੀ?

 

 

 

LEAVE A REPLY

Please enter your comment!
Please enter your name here