ਨੈਸ਼ਨਲ ਹਾਈ ਅਥਾਰਟੀ ਆਫ ਇੰਡੀਆਂ ਨੇ ਜੇ ਟੋਲ-ਟੈਕਸ ਲੈਣਾ ਤਾਂ ਸ਼ਰਤਾਂ ਕਰੇ ਪੂਰੀਆਂ-ਸਾਂਝਾ ਮੋਰਚਾ ਧਰਮਕੋਟ || Today News || Punjab News

0
54

ਨੈਸ਼ਨਲ ਹਾਈ ਅਥਾਰਟੀ ਆਫ ਇੰਡੀਆਂ ਨੇ ਜੇ ਟੋਲ-ਟੈਕਸ ਲੈਣਾ ਤਾਂ ਸ਼ਰਤਾਂ ਕਰੇ ਪੂਰੀਆਂ-ਸਾਂਝਾ ਮੋਰਚਾ ਧਰਮਕੋਟ

ਪਿਛਲੀ ਦੋ ਜੂਨ ਤੋਂ ਚੱਕ ਬਾਹਮਣੀਆਂ ਨੇੜੇ ਸ਼ਾਹਕੋਟ ਟੋਲ ਪਲਾਜੇ ਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਧਰਨੇ ਨੂੰ ਉਸ ਵੇਲੇ ਬਲ ਮਿਲਿਆ ਜਦੋਂ 17 ਜੂਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਉਹਨਾਂ ਸੇਮ ਮੰਗਾਂ ਨੂੰ ਲੈਕੇ ਟੋਲ ਤੇ ਬੈਠਣ ਦਾ ਫੈਸਲਾ ਲਿਆ।

ਉਸ ਤੋਂ ਵਧੀਆ ਗੱਲ ਓਦੋਂ ਹੋਈ ਕੇ ਟਰੱਕ ਯੂਨੀਅਨ ਧਰਮਕੋਟ ਨੇ ਆਪਣੀਆਂ ਮੰਗਾਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਤੋਂ ਸਹਿਯੋਗ ਮੰਗਿਆ ਅਤੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਸਮੱਰਥਨ ਦੇਣ ਦਾ ਐਲਾਨ ਕਰ ਦਿੱਤਾ।

ਜਿਕਰਯੋਗ ਹੈ ਕੇ ਟਰੱਕ ਯੂਨੀਅਨ ਦੀ ਇਹ ਮੰਗ ਹੈ ਕੇ ਉਹਨਾਂ ਨੂੰ ਲੋਕਲ ਹੋਣ ਕਰਕੇ ਟੋਲ ਵਿੱਚ ਕੁਝ ਛੋਟ ਦਿੱਤੀ ਜਾਵੇ ਅਤੇ ਜੋ ਓਵਰਲੋਡਿੰਗ ਦੇ ਦੁਗਣੇ-ਤਿਗਣੇ ਪੈਸੇ ਵਸੂਲੇ ਜਾਂਦੇ ਹਨ ਉਹ ਬੰਦ ਕੀਤੇ ਜਾਣ,ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ,ਸਤਵੀਰ ਸਿੰਘ ਸੱਤੀ ਟਰੱਕ ਯੂਨੀਅਨ ਪ੍ਰਧਾਨ ਅਤੇ ਗੁਰਚਰਨ ਸਿੰਘ ਚਾਹਲ ਜਨਰਲ ਸਕੱਤਰ ਬੀਕੇਯੂ ਉਗਰਾਹਾਂ ਨੇ ਬੋਲਦਿਆਂ ਕਿਹਾ ਕੇ ਜੋ ਸਾਡੀ ਆਮ ਜਨਤਾ ਦੀਆਂ ਮੰਗਾਂ ਹਨ। ਉਹਨਾਂ ਨੂੰ NHAI ਜਦ ਪੂਰੀਆਂ ਕਰੇਗਾ ਉਸ ਟਾਈਮ ਟੋਲ ਤੋਂ ਧਰਨਾਂ ਚੁੱਕਿਆ ਜਾਵੇਗਾ ਓਦੋਂ ਤੱਕ ਟੋਲ ਬਿਲਕੁਲ ਫਰੀ ਰਹੇਗਾ,ਆਗੂਆਂ ਨੇ ਆਮ ਲੋਕਾਂ ਅਤੇ ਜਥੇਬੰਦੀ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਕੇ ਚੱਕ ਬਾਹਮਣੀਆਂ ਟੋਲ ਪਲਾਜਾ ਤੇ ਪਿਛਲੇ 17 ਦਿਨਾਂ ਤੋਂ ਦਿਨ ਰਾਤ ਦਾ ਧਰਨਾਂ ਚੱਲ ਰਿਹਾ ਹੈ।

ਇਹ ਆਮ ਜਨਤਾ ਦੀ ਸਾਂਝੀ ਲੜਾਈ ਹੈ ਸਾਡਾ ਸਾਰਿਆਂ ਦਾ ਧਰਨੇ ਵਿੱਚ ਹਾਜਰ ਹੋਣਾ ਅਤਿ ਜਰੂਰੀ ਹੈ,ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੇ ਇਸ ਧਰਨੇ ਦੀ ਇੱਕ ਲੋਕਲ ਕਮੇਟੀ ਬਣਾਈ ਗਈ ਹੈ ਜੋਕੇ ਪ੍ਰਸ਼ਾਸ਼ਨ ਨਾਲ ਗੱਲਬਾਤ ਕਰੇਗੀ ਅਤੇ ਮੋਰਚੇ ਦੀ ਅਗਵਾਈ ਕਰੇਗੀ।

ਇਹ ਵੀ ਪੜ੍ਹੋ :ਉਡਾਣ ਭਰਦੇ ਹੀ ਯਾਤਰੀ ਜਹਾਜ਼ ਦੇ ਇੰਜਣ ‘ਚ ਲੱਗੀ ਅੱ.ਗ || Today News

ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਲਖਵਿੰਦਰ ਸਿੰਘ ਕਰਮੂੰਵਾਲਾ ਅਤੇ ਸੁੱਖ ਗਿੱਲ ਮੋਗਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਗੁਰਚਰਨ ਸਿੰਘ ਚਾਹਲ ਅਤੇ ਮੋਹਨ ਸਿੰਘ ਬੱਲ,ਟਰੱਕ ਯੂਨੀਅਨ ਧਰਮਕੋਟ ਤੋਂ ਸਤਵੀਰ ਸਿੰਘ ਸੱਤੀ ਜਲਾਲਾਂਬਾਦ ਅਤੇ ਰਾਜਪਾਲ ਸਿੰਘ ਮਖੀਜਾ ਕਮੇਟੀ ਮੈਂਬਰ ਬਣਾਏ ਗਏ ਹਨ।

ਇਸ ਮੌਕੇ ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਚਮਕੌਰ ਸਿੰਘ ਸੀਤੋ ਮੈਬਰ ਪੰਜਾਬ,ਸੁੱਖਾ ਐਮ ਸੀ ਧਰਮਕੋਟ,ਰਾਜਪਾਲ ਸਿੰਘ ਮਖੀਜਾ,ਸੋਹਣ ਸਿੰਘ ਬੱਲ ਜਿਲ੍ਹਾ ਪ੍ਰਧਾਨ ਜਲੰਧਰ ਉਗਰਾਹਾਂ,ਬਲਕਾਰ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ ਉਗਰਾਹਾਂ,ਪ੍ਰਿੰਸੀਪਲ ਮਨਜੀਤ ਸਿੰਘ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਤਲਵਿੰਦਰ ਗਿੱਲ ਤੋਤੇਵਾਲਾ ਯੂਥ ਕਿਸਾਨ ਆਗੂ,ਡਾ ਸਰਤਾਜ ਧਰਮਕੋਟ,ਲਾਡੀ ਭੱਦਮਾਂ,ਕਿੱਕਰ ਸਿੰਘ ਢੋਸ,ਬਲਵਿੰਦਰ ਸਿੰਘ ਮੈਂਬਰ,ਬੈੜ ਸਿੰਘ ਮੈਬਰ,ਮੰਦਰ ਸਿੰਘ ਮੈਂਬਰ,ਇਂਦਰਜੀਤ ਸਿੰਘ ਮੈਂਬਰ,ਲਖਜਿੰਦਰ ਸਿੰਘ ਪੱਪੂ ਐਮ ਸੀ,ਸੇਵਕ ਚਾਹਲ,ਬਲਵਿੰਦਰ ਸਿੰਘ ਰੌਸ਼ਨ ਵਾਲਾ,ਨਿਰਵੈਰ ਸਿੰਘ,ਮਲਕੀਤ ਸਿੰਘ,ਹਜੂਰਾ ਸਿੰਘ,ਗੁਰਬਖਸ਼ ਸਿੰਘ ਹਾਜਰ ਸਨ ।

LEAVE A REPLY

Please enter your comment!
Please enter your name here