ਮਾਲੇਰਕੋਟਲਾ ‘ਚ 17 ਜੂਨ ਨੂੰ ਛੁੱਟੀ ਦਾ ਹੋਇਆ ਐਲਾਨ, ਡੀਸੀ ਨੇ ਜਾਰੀ ਕੀਤੇ ਹੁਕਮ
ਮਾਲੇਰਕੋਟਲਾ ‘ਚ 17 ਜੂਨ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਛੁੱਟੀ ਈਦ-ਉਲ-ਜੁਹਾ (ਬਕਰੀਦ) ਦੇ ਤਿਉਹਾਰ ਦੇ ਮੱਦੇਨਜ਼ਰ ਕੀਤੀ ਗਈ ਹੈ | ਇਸ ਸਬੰਧੀ ਡੀਸੀ ਵੱਲੋਂ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਰਾਜਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮੁੱਚੇ ਦੇਸ਼ ਅੰਦਰ ਈਦ-ਉਲ-ਜੁਹਾ (ਬਕਰੀਦ) ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ 17 ਜੂਨ 2024 ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੱਲ੍ਹ ਹੋਵੇਗਾ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ, ਮਹਿੰਦੀ ਦੀਆਂ ਰਸਮਾਂ ਹੋਈਆਂ ਪੂਰੀਆਂ
ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਦਿੱਤੀ ਛੁੱਟੀ
ਉਨ੍ਹਾਂ ਦੱਸਿਆ ਕਿ ਜਿਲ੍ਹਾ ਮਾਲੇਰਕੋਟਲਾ ਦੇ ਸਮੁੱਚੇ ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਮਿਤੀ 17 ਜੂਨ 2024 (ਦਿਨ ਸੋਮਵਾਰ) ਨੂੰ ਈਦ-ਉਲ-ਜੁਹਾ ਵਾਲੇ ਮੌਕੇ ਕਿਸੇ ਵੀ ਲਗਾਈ ਗਈ ਡਿਊਟੀ ਤੋਂ ਛੋਟ ਦਿੱਤੀ ਜਾਂਦੀ ਹੈ।