ਕੀਵੀ ਦੇ ਸੇਵਨ ਨਾਲ ਪਾਚਨ ਤੰਤਰ ਰਹਿੰਦਾ ਹੈ ਠੀਕ, ਜਾਣੋ ਹੋਰ ਕਿਹੜੇ-ਕਿਹੜੇ ਮਿਲਦੇ ਹਨ ਫਾਇਦੇ

0
3249

ਕੀਵੀ ਨੂੰ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਕੀਵੀ ਇੱਕ ਸੁਪਰਫੂਡ ਹੈ ਜਿਸ ਕਰਕੇ ਤੁਹਾਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ। ਇਸ ਫਲ ‘ਚ ਫਾਈਬਰ, ਵਿਟਾਮਿਨ-ਸੀ, ਵਿਟਾਮਿਨ-ਈ, ਵਿਟਾਮਿਨ-ਕੇ, ਫੋਲੇਟ, ਕੋਪਰ, ਪੋਟਾਸ਼ੀਅਮ, ਐਂਟੀ ਆਕਸੀਡੈਂਟ, ਪ੍ਰੋਟੀਨ ਤੇ ਆਇਰਨ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਹ ਸਾਰੇ ਤੱਤ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹਨ। ਕੀਵੀ ਦੇ ਸੇਵਨ ਨਾਲ ਸਰੀਰ ਵਿੱਚ ਸੋਡੀਅਮ ਦਾ ਲੈਵਲ ਘੱਟ ਹੁੰਦਾ ਹੈ ਅਤੇ ਕਾਰਡੀਓਵੈਸਕੁਲਰ ਰੋਗਾਂ ਤੋਂ ਬਚਾਅ ਹੁੰਦਾ ਹੈ। ਅਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫਾਇਦਿਆਂ ਦੇ ਬਾਰੇ…

ਅੱਖਾਂ ਦੀ ਰੌਸ਼ਨੀ ਕਰੇ ਤੇਜ਼
ਅੱਖਾਂ ਲਈ ਕੀਵੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਏ ਅਤੇ ਐਂਟੀ-ਆਕਸੀਡੈਂਟਸ ਮੌਜੂਦ ਹੁੰਦੇ ਹਨ, ਜੋ ਅੱਖਾਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦੇ ਹਨ।

ਇਹ ਵੀ ਪੜ੍ਹੋ: ਅਯੁੱਧਿਆ ‘ਚ ਬਣਿਆ ‘Lata Mangeshkar Chowk, ਸਵਰ ਕੋਕਿਲਾ ਦੀ ਯਾਦ ‘ਚ ਸਥਾਪਿਤ ਕੀਤੀ ਗਈ…

ਬਲੱਡ ਪ੍ਰੈਸ਼ਰ ਨੂੰ ਕਰਦਾ ਹੈ ਕੰਟਰੋਲ
ਕੀਵੀ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਤੇ ਸਬੰਧਤ ਬੀਮਾਰੀਆਂ ਜਿਵੇਂ ਦਿਲ ਦਾ ਦੌਰਾ ਤੇ ਸਟਰੋਕ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਹ ਫਲ ਪਾਚਨ ਪ੍ਰਣਾਲੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਸੋਜ ਨੂੰ ਠੀਕ ਕਰਨ ਵਿੱਚ ਕਰੇ ਮਦਦ
ਕੀਵੀ ਵਿੱਚ ਪਾਇਆ ਜਾਣ ਵਾਲਾ ਐਂਜਾਈਮ ਸੋਜ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ‘ਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਜੋ ਅਸਾਨੀ ਨਾਲ ਹਜ਼ਮ ਹੁੰਦਾ ਹੈ ਤੇ ਪਾਚਣ ਪ੍ਰਕਿਰਿਆ ਨੂੰ ਵਧੀਆ ਰੱਖਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਖੁਰਾਕ ਵਿੱਚ ਕੀਵੀ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਕੀਵੀ ਵਿੱਚ ਘੱਟ ਕੈਲੋਰੀ, ਘੱਟ ਜੀਆਈ, ਚੰਗੀ ਮਾਤਰਾ ਵਿੱਚ ਫਾਈਬਰ, ਆਦਿ ਸਾਰੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ: ਕੇਂਦਰੀ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨੇ DA ‘ਚ 4 ਫੀਸਦੀ ਦਾ ਕੀਤਾ ਵਾਧਾ

ਨੀਂਦ ਨਾ ਆਉਣ ਦੀ ਸਮੱਸਿਆ
ਨੀਂਦ ਨਾ ਆਉਣ ਦੀ ਸਮੱਸਿਆ ਵਿੱਚ ਵੀ ਕੀਵੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਕੀਵੀ ਵਿੱਚ ਭਰਪੂਰ ਮਾਤਰਾ ਵਿੱਚ ਸੈਰੋਟੋਨਿਨ ਮੌਜੂਦ ਹੁੰਦਾ ਹੈ ਜੋ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।

ਇਮਊਨਿਟੀ ਵਧਾਉਂਦਾ ਹੈ
ਕੀਵੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ। ਤੁਸੀਂ ਕੀਵੀ ਨੂੰ ਇਮਿਊਨਿਟੀ ਬੂਸਟਰ ਫਲ ਦੇ ਤੌਰ ‘ਤੇ ਸੇਵਨ ਕਰ ਸਕਦੇ ਹੋ। ਕੀਵੀ ਦਾ ਸੇਵਨ ਕਰਨ ਨਾਲ ਤੁਸੀਂ ਆਮ ਜ਼ੁਕਾਮ ਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਵੀ ਬਚ ਸਕਦੇ ਹੋ ਤੇ ਇਸਦੇ ਨਾਲ ਹੀ ਕੀਵੀ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਵੀ ਮਦਦਗਾਰ ਹੈ।

ਪਾਚਨ ਕਿਰਿਆ ਮਜ਼ਬੂਤ
ਜੇਕਰ ਤੁਸੀ ਰੋਜ਼ਾਨਾ ਇੱਕ ਕੀਵੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਿਰਆ ਮਜ਼ਬੂਤ ਹੋ ਜਾਂਦੀ ਹੈ। ਕੀਵੀ ਵਿੱਚ ਕੁੱਝ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਭੋਜਨ ਨੂੰ ਜਲਦੀ ਪਚਾਉਣ ਵਿੱਚ ਸਹਾਇਕ ਹੁੰਦੇ ਹਨ।

ਕਬਜ਼ ਦੀ ਸਮੱਸਿਆ
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਇੱਕ ਕੀਵੀ ਦਾ ਸੇਵਨ ਕਰੋ। ਕੀਵੀ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਣ ਵਿੱਚ ਮਦਦ ਕਰਦੀ ਹੈ।

LEAVE A REPLY

Please enter your comment!
Please enter your name here