ਅੱਜ ਮਹਾਨ ਗਾਇਕਾ ਲਤਾ ਮੰਗੇਸ਼ਕਰ ਦਾ 93ਵਾਂ ਜਨਮ ਦਿਹਾੜਾ ਹੈ। ਇਸ ਖ਼ਾਸ ਮੌਕੇ ‘ਤੇ ਸੀ. ਐੱਮ. ਯੋਗੀ ਅੱਜ ਰਾਮਨਗਰੀ ਅਯੁੱਧਿਆ ‘ਚ ਲਤਾ ਮੰਗੇਸ਼ਕਰ ਚੌਕ ਦਾ ਉਦਘਾਟਨ ਕੀਤਾ। ਪੀ. ਐੱਮ. ਮੋਦੀ ਨੇ ਟਵੀਟ ਕਰਕੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਪੀ. ਐੱਮ. ਮੋਦੀ ਨੇ ਲਤਾ ਮੰਗੇਸ਼ਕਰ ਦੇ 93ਵੇਂ ਜਨਮ ਦਿਹਾੜੇ ‘ਤੇ ਟਵੀਟ ਕੀਤਾ ਅਤੇ ਲਿਖਿਆ ਕਿ, ”ਲਤਾ ਦੀਦੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਸ਼ਰਧਾਂਜਲੀ। ਬਹੁਤ ਕੁਝ ਹੈ ਜੋ ਮੈਨੂੰ ਯਾਦ ਹੈ… ਉਹ ਅਣਗਿਣਤ ਵਾਰਤਾਲਾਪਾਂ ‘ਚ ਮੇਰੇ ‘ਤੇ ਪਿਆਰ ਦੀ ਵਰਖਾ ਕਰਦੀ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਅਯੁੱਧਿਆ ‘ਚ ਇੱਕ ਚੌਕ ਦਾ ਨਾਂ ਉਨ੍ਹਾਂ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਹ ਉਨ੍ਹਾਂ ਦੇ ਪ੍ਰਤੀ ਢੁਕਵੀਂ ਸ਼ਰਧਾਂਜਲੀ ਹੈ।”

ਇਸ ਚੌਂਕ ਦੀ ਖ਼ਾਸ ਗੱਲ ਇਹ ਹੈ ਕਿ ਇਸ ਚੌਂਕ ਨੂੰ ਬਾਲੀਵੁੱਡ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ ਦੀ ਯਾਦ ‘ਚ ਬਣਾਇਆ ਗਿਆ ਹੈ। ਅਯੁੱਧਿਆ ਦੇ ਇਸ ਚੌਕ ‘ਤੇ 40 ਫੁੱਟ ਲੰਬੀ ਵੀਣਾ ਲਗਾਈ ਗਈ ਹੈ, ਜਿਸ ਦਾ ਵਜ਼ਨ ਲਗਭਗ 14 ਟਨ ਹੈ। ਇਸ ਵੀਨਾ ਨੂੰ ਮਾਸਟਰ ਸ਼ਿਲਪਕਾਰ ਰਾਮ ਵਾਂਜੀ ਸੁਤਾਰ ਨੇ ਡਿਜ਼ਾਈਨ ਕੀਤਾ ਹੈ।