CBSE ਨੇ 12ਵੀਂ ਦਾ ਨਤੀਜਾ ਐਲਾਨਿਆ, ਇਸ ਡਾਇਰੈਕਟ ਲਿੰਕ ਰਾਹੀਂ ਕਰੋ ਚੈੱਕ

0
878

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਸੀਨੀਅਰ ਸੈਕੰਡਰੀ (Class 12) ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਵੱਲੋਂ CBSE 12ਵੀਂ ਰਿਜ਼ਲਟ 2022 ਦੇ ਨਤੀਜਾ ਦੇਖਣ ਲਈ ਪੋਰਟਲ ‘ਤੇ ਤਿੰਨ ਲਿੰਕ ਐਕਟਿਵ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ ਜੋ ਵਿਦਿਆਰਥੀ ਇਸ ਸਾਲ ਸੀਬੀਐਸਈ ਵੱਲੋਂ ਦੋ ਪੜਾਵਾਂ (ਟਰਮ 1 ਅਤੇ ਟਰਮ 2) ‘ਚ ਕਰਵਾਈਆਂ ਗਈਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਹਨ, ਉਹ ਅਧਿਕਾਰਤ ਨਤੀਜਾ ਪੋਰਟਲ  https://cbseresults.nic.in/ ‘ਤੇ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰ ਕੇ ਨਤੀਜਾ ਤੇ ਸਕੋਰ ਕਾਰਡ ਦੇਖ ਸਕਦੇ ਹਨ। ਵਿਦਿਆਰਥੀਆਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣਾ ਨਤੀਜਾ ਤੇ ਸਕੋਰ ਕਾਰਡ ਦੇਖਣ ਲਈ ਰਿਜ਼ਲਟ ਪੇਜ ‘ਤੇ ਆਪਣਾ ਰੋਲ ਨੰਬਰ, ਸਕੂਲ ਨੰਬਰ ਤੇ ਐਡਮਿਟ ਕਾਰਡ ਆਈਡੀ ਭਰ ਕੇ ਸਬਮਿਟ ਕਰਨਾ ਪਵੇਗਾ।

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਸੀਨੀਅਰ ਸੈਕੰਡਰੀ ਨਤੀਜੇ 2022 ਦੇ ਸਬੰਧ ‘ਚ ਜਾਰੀ ਅਧਿਕਾਰਤ ਰਿਜ਼ਲਟ ਅਨੁਸਾਰ ਇਸ ਸਾਲ 12ਵੀਂ ਦੀ ਪ੍ਰੀਖਿਆ ‘ਚ 92.71 ਫੀਸਦੀ ਵਿਦਿਆਰਥੀ ਪਾਸ ਹੋਏ ਹਨ।

LEAVE A REPLY

Please enter your comment!
Please enter your name here