ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਸਿੱਖਿਆ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਗਈ।
ਆਪਣੇ ਸੰਬੋਧਨ ਦੇ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਆਖਿਆ ਕਿ ਸਾਡੇ ਪ੍ਰਿੰਸੀਪਲ ਤੇ ਅਧਿਆਪਕ ਕੌਮ ਦੇ ਨਿਰਮਾਤਾ ਹਨ, ਉਹਨਾਂ ਨੂੰ ਸਮੱਸਿਆ ਵੀ ਪਤਾ ਹੈ ਤੇ ਹੱਲ ਵੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਛੇਤੀ ਹੀ ਸਿੱਖਿਆ ਵਿੱਚ ਸੁਧਾਰ ਲਈ ਨਵੀਂ ਪਹਿਲ ਕੀਤੀ ਜਾਵੇਗੀ।
ਸੀਐਮ ਨੇ ਕਿਹਾ ਕਿ ਜੋ ਕੁੱਝ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ, ਉਹ ਅਸੀਂ ਕਰਨ ਜਾ ਰਹੇ ਹਾਂ, ਅਧਿਆਪਕਾਂ ਨੂੰ ਸਰਕਾਰੀ ਖ਼ਰਚੇ ਤੇ ਵਿਦੇਸ਼ਾਂ ਵਿੱਚ ਭੇਜ ਕੇ ਉਥੋਂ ਦੇ ਸਿੱਖਿਆ ਸਿਸਟਮ ਨੂੰ ਸਮਝਣ ਅਤੇ ਸਿੱਖਿਆ ਵਿੱਚ ਕਿੰਝ ਹੋਰ ਵਧੀਆ ਸੁਧਾਰ ਕੀਤਾ ਜਾ ਸਕਦਾ ਹੈ, ਇਹ ਜਾਣਕਾਰੀ ਅਧਿਆਪਕ ਵਿਦੇਸ਼ਾਂ ਤੋਂ ਹਾਸਲ ਕਰਨਗੇ।
ਆਪਣੇ ਸੰਬੋਧਨ ਦੇ ਵਿੱਚ ਭਗਵੰਤ ਮਾਨ ਨੇ ਇਹ ਵੀ ਆਖਿਆ ਕਿ ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ ਨੂੰ ਖੁੱਲ ਕੇ ਆਪਣੇ ਆਈਡੀਏ ਤੇ ਸੁਝਾਅ ਦੇਣ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਸਿੱਖਿਆ ਕ੍ਰਾਂਤੀ ਲਿਆਵਾਂਗੇ।
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਸਿੱਖਿਆ ਅਫ਼ਸਰਾਂ ਨਾਲ ਮੁਲਾਕਾਤ ਕੀਤੀ…ਸਾਡੇ ਪ੍ਰਿੰਸੀਪਲ ਤੇ ਅਧਿਆਪਕ ਕੌਮ ਦੇ ਨਿਰਮਾਤਾ ਹਨ, ਉਹਨਾਂ ਨੂੰ ਸਮੱਸਿਆ ਵੀ ਪਤਾ ਹੈ ਤੇ ਹੱਲ ਵੀ
ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ ਨੂੰ ਖੁੱਲ ਕੇ ਆਪਣੇ ਆਈਡੀਏ ਤੇ ਸੁਝਾਅ ਦੇਣ ਲਈ ਕਿਹਾ…ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਸਿੱਖਿਆ ਕ੍ਰਾਂਤੀ ਲਿਆਵਾਂਗੇ pic.twitter.com/qfueitKhi6
— Bhagwant Mann (@BhagwantMann) May 10, 2022